ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਜਾ ਰਹੀ ਰੇਲ–ਗੱਡੀ ਦੇ 3 ਡੱਬੇ ਜਲੰਧਰ ਨੇੜੇ ਸੜੇ

ਅੰਮ੍ਰਿਤਸਰ ਜਾ ਰਹੀ ਰੇਲ–ਗੱਡੀ ਦੇ 3 ਡੱਬੇ ਜਲੰਧਰ ਨੇੜੇ ਸੜੇ

ਅੰਮ੍ਰਿਤਸਰ ਜਾ ਰਹੀ ਸ਼ਹੀਦ ਐਕਸਪ੍ਰੈੱਸ ਦੇ ਤਿੰਨ ਡੱਬਿਆਂ ਨੂੰ ਅੱਜ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਕਰਤਾਰਪੁਰ ਲਾਗੇ ਅੱਗ ਲੱਗ ਗਈ। ਉਨ੍ਹਾਂ ਵਿੱਚ ਬੈਠੇ ਯਾਤਰੂ ਸੁਰੱਖਿਅਤ ਬਚ ਕੇ ਨਿੱਕਲਣ ’ਚ ਸਫ਼ਲ ਹੋ ਗਏ।

 

 

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਦੋ ਡੱਬੇ ਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ, ਜਦ ਕਿ ਤੀਜਾ ਡੱਬਾ ਵੀ ਕਾਫ਼ੀ ਸੜ ਗਿਆ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ।

 

 

ਉਸ ਰੇਲ ਗੱਡੀ ਦੇ ਸਾਰੇ ਮੁਸਾਫ਼ਰ ਬਿਲਕੁਲ ਸਹੀ–ਸਲਾਮਤ ਹਨ। ਖ਼ਬਰ ਮਿਲਦੇ ਹੀ ਫ਼ਾਇਰ ਬ੍ਰਿਗੇਡ ਦਾ ਅਮਲਾ ਮੌਕੇ ’ਤੇ ਪੁੱਜਾ। ਇਸ ਲਾਈਨ ’ਤੇ ਰੇਲ–ਗੱਡੀਆਂ ਦੀ ਆਵਾਜਾਈ ਚਾਰ ਘੰਟੇ ਰੁਕੀ ਰਹੀ।

 

 

ਇਹ ਖ਼ਬਰ ਲਿਖਣ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਸੀ। ਰੇਲ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 coaches of Amritsar bound train burnt into ashes