ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ ਦੇ 3 ਨਵੇਂ ਮਰੀਜ਼ ਮਿਲੇ, ਕੁਲ ਗਿਣਤੀ 2005 ਹੋਈ

ਪੰਜਾਬ 'ਚ ਲੌਕਡਾਊਨ 4.0 ਦੌਰਾਨ ਕਰਫ਼ਿਊ ਹਟਾ ਦਿੱਤਾ ਗਿਆ ਹੈ। ਹੁਣ ਸੂਬੇ 'ਚ ਜ਼ਿਆਦਾਤਰ ਦੁਕਾਨਾਂ ਤੇ ਹੋਰ ਅਦਾਰੇ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਪਰ ਕੋਰੋਨਾ ਵਾਇਰਸ ਦਾ ਖੌਫ਼ ਹਾਲੇ ਖ਼ਤਮ ਨਹੀਂ ਹੋਇਆ ਹੈ। ਅੱਜ ਬੁੱਧਵਾਰ ਨੂੰ ਪੰਜਾਬ 'ਚ ਕੋਰੋਨਾ ਦੇ 3 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹੁਣ ਸੂਬੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 2005 ਹੋ ਗਈ ਹੈ।
 

ਪੰਜਾਬ 'ਚ ਕੋਰੋਨਾ ਵਾਇਰਸ ਨਾਲ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 173 ਹੈ ਅਤੇ ਕੋਰੋਨਾ ਪਾਜ਼ੀਟਿਵ 1794 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ 'ਚ ਹੁਣ ਤਕ ਕਲ 57,737 ਲੋਕਾਂ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਵਿੱਚੋਂ 51,956 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 3776 ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਅੱਜ ਪੰਜਾਬ 'ਚ 152 ਮਰੀਜ਼ ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤ ਕੇ ਘਰ ਪਰਤ ਗਏ ਹਨ।
 

ਅੱਜ ਬੁੱਧਵਾਰ ਨੂੰ ਸੂਬੇ ਦੇ 3 ਜ਼ਿਲ੍ਹਿਆਂ ਵਿੱਚੋਂ ਕੋਰੋਨਾ ਦੇ 3 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ 'ਚ ਅੰਮ੍ਰਿਤਸਰ  'ਚੋਂ 1, ਗੁਰਦਾਸਪੁਰ 'ਚੋਂ 1 ਅਤੇ ਜਲੰਧਰ 'ਚੋਂ 1 ਮਰੀਜ਼ ਮਿਲੇ ਹਨ।
 

ਪੰਜਾਬ ਦੇ 22 ਜ਼ਿਲ੍ਹੇ ਕੋਰੋਨਾ ਦੀ ਲਪੇਟ 'ਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।  ਅੰਮ੍ਰਿਤਸਰ 'ਚ 308, ਜਲੰਧਰ 'ਚ 210, ਤਰਨ ਤਾਰਨ 'ਚ 155, ਲੁਧਿਆਣਾ 'ਚ 169, ਗੁਰਦਾਸਪੁਰ 'ਚ 125, ਐਸਬੀਐਸ ਨਗਰ 'ਚ 105, ਮੋਹਾਲੀ 'ਚ 102, ਪਟਿਆਲਾ 'ਚ 103,  ਹੁਸ਼ਿਆਰਪੁਰ 'ਚ 95, ਸੰਗਰੂਰ 'ਚ 88, ਮੁਕਤਸਰ 'ਚ 65, ਮੋਗਾ 'ਚ 59, ਰੋਪੜ 'ਚ 60, ਫ਼ਤਿਹਗੜ੍ਹ ਸਾਹਿਬ 'ਚ 56, ਫ਼ਰੀਦਕੋਟ 'ਚ 61, ਫਿਰੋਜਪੁਰ 'ਚ 44, ਬਠਿੰਡਾ 'ਚ 41, ਫਾਜਿਲਕਾ 'ਚ 44, ਪਠਾਨਕੋਟ 'ਚ 29,  ਕਪੂਰਥਲਾ 'ਚ 33, ਬਰਨਾਲਾ 'ਚ 21 ਅਤੇ ਮਾਨਸਾ 'ਚ 32 ਕੋਰੋਨਾ ਪਾਜ਼ੀਟਿਵ ਕੇਸ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 coronavirus patient found in punjab total count rises 2005