ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਕਲ ਰਿਹੈ 3 ਕਰੋੜ ਦਾ ਡਰਾਅ, ਮੁੜ ਬਣਨਗੇ 1.50-1.50 ਕਰੋੜ ਦੇ ਦੋ ਮਾਲਕ

ਨਿਊਂ ਯੀਅਰ ਬੰਪਰ ਦੀ ਸਫ਼ਲਤਾ ਅਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਰਾਜ ਲਾਟਰੀਜ਼ ਵਿਭਾਗ ਨੇ ਹੋਲੀ ਬੰਪਰ-2020 ਜਾਰੀ ਕਰ ਦਿੱਤਾ ਹੈ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਹੈ ਅਤੇ ਇਸ ਦਾ ਡਰਾਅ 29 ਫਰਵਰੀ 2020 ਨੂੰ ਕੱਢਿਆ ਜਾਵੇਗਾ।

 

ਵਿਭਾਗ ਨੇ ਦੱਸਿਆ ਕਿ ਇਸ ਬੰਪਰ ਦਾ 3 ਕਰੋੜ ਰੁਪਏ ਦਾ ਪਹਿਲਾ ਇਨਾਮ ਦੋ ਜੇਤੂਆਂ ਵਿੱਚ (1.50-1.50 ਕਰੋੜ ਰੁਪਏ) ਤਕਸੀਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਹਿਲਾ ਇਨਾਮ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਕੱਢਿਆ ਜਾਵੇਗਾ।

 

ਉਨ੍ਹਾਂ ਦੱਸਿਆ ਕਿ ਇਸ ਬੰਪਰ ਦੇ ਦੂਜੇ ਇਨਾਮ ਦੀ ਰਾਸ਼ੀ 10 ਲੱਖ ਰੁਪਏ ਹੈ ਅਤੇ ਇਹ ਇਨਾਮ ਪੰਜ ਜੇਤੂਆਂ (ਪ੍ਰਤੀ ਜੇਤੂ 10 ਲੱਖ ਰੁਪਏ) ਨੂੰ ਮਿਲੇਗਾ। ਤੀਜਾ ਇਨਾਮ 2.50 ਲੱਖ ਰੁਪਏ ਦਾ ਹੈ ਅਤੇ ਇਹ ਇਨਾਮ 20 ਜੇਤੂਆਂ (ਪ੍ਰਤੀ ਜੇਤੂ ਢਾਈ ਲੱਖ ਰੁਪਏ) ਨੂੰ ਮਿਲੇਗਾ।

 

ਬੁਲਾਰੇ ਨੇ ਦੱਸਿਆ ਕਿ ਉਪਰੋਕਤ ਇਨਾਮਾਂ ਤੋਂ ਇਲਾਵਾ ਹੋਲੀ ਬੰਪਰ ਵਿੱਚ ਕਰੋੜਾਂ ਰੁਪਏ ਦੀ ਕੀਮਤ ਦੇ ਹੋਰ ਵੀ ਕਈ ਦਿਲ-ਖਿੱਚਵੇਂ ਇਨਾਮ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 crore draws coming out on 29 February 2020 and 2 millionaires to be become again