ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਜੇਲ੍ਹ ’ਚੋਂ 3 ਕੈਦੀ ਫਰ਼ਾਰ, ਸਖ਼ਤ ਸੁਰੱਖਿਆ ਚੌਕਸੀ

ਅੰਮ੍ਰਿਤਸਰ ਜੇਲ੍ਹ ’ਚੋਂ 3 ਕੈਦੀ ਫਰ਼ਾਰ, ਸਖ਼ਤ ਸੁਰੱਖਿਆ ਚੌਕਸੀ

ਪੰਜਾਬ ’ਚ ਸਭ ਤੋਂ ਵੱਧ ਸੁਰੱਖਿਆ–ਚੌਕਸੀ ਵਾਲੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚੋਂ ਤਿੰਨ ਕੈਦੀ ਫ਼ਰਾਰ ਹੋ ਗਏ ਹਨ। ਇਹ ਘਟਨਾ ਸਨਿੱਚਰਵਾਰ–ਐਤਵਾਰ ਦੀ ਰਾਤ ਨੂੰ ਵਾਪਰੀ ਹੈ। ਜੇਲ੍ਹ ’ਚੋਂ ਭੱਜੇ ਕੈਦੀਆਂ ਸ਼ਨਾਖ਼ਤ ਗੁਰਪ੍ਰੀਤ ਸਿੰਘ, ਜਰਨੈਲ ਸਿੰਘ ਤੇ ਵਿਸ਼ਾਲ ਕੁਮਾਰ ਵਜੋਂ ਹੋਈ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਤੇ ਜਰਨੈਲ ਸਿੰਘ ਲੁੱਟਾਂ–ਖੋਹਾਂ ਦੇ ਮਾਮਲਿਆਂ ਕਾਰਨ ਜੇਲ੍ਹ ’ਚ ਸਨ ਤੇ ਵਿਸ਼ਾਲ ਉੱਤੇ ਬੱਚੇ ਨਾਲ ਜਬਰ–ਜਨਾਹ ਦੇ ਦੋਸ਼ ਹਨ।

 

 

ਇੱਕ ਜੇਲ੍ਹ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਕੈਦੀ ਰਾਤੀਂ 1:30 ਵਜੇ ਜੇਲ੍ਹ ’ਚੋਂ ਫਰ਼ਾਰ ਹੋਏ ਹਨ। ਸੂਤਰਾਂ ਨੇ ਦੰਸਿਆ ਕਿ ਕੈਦੀਆਂ ਨੇ ਪਹਿਲਾਂ ਆਪਣੀ ਕੋਠੜੀ ਦੀ ਕੰਧ ਤੋੜੀ ਤੇ ਫਿਰ ਬਾਹਰੀ ਕੰਧਾਂ ਟੱਪ ਕੇ ਫ਼ਰਾਰ ਹੋ ਗਏ।

 

 

ਫ਼ਰਾਰ ਕੈਦੀਆਂ ਦੀ ਭਾਲ ਲਈ ਵੱਡੇ ਪੱਧਰ ਉੱਤੇ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ’ਚ ਅੰਮ੍ਰਿਤਸਰ ਦੀ ਜੇਲ੍ਹ ’ਚ ਹੀ ਸਭ ਤੋਂ ਪਹਿਲਾਂ ਨਵੰਬਰ 2019 ’ਚ ਸੀਆਰਪੀਐੱਫ਼ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ।

 

 

ਇਹ ਜੇਲ੍ਹ ਉਦੋਂ ਵੀ ਚਰਚਾ ਦਾ ਕੇਂਦਰ ਬਣੀ ਸੀ, ਜਦੋਂ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਵੱਡੇ ਸਮੱਗਲਰ – ਫ਼ੌਜ ਦਾ ਨਾਇਕ ਰਾਹੁਲ ਚੌਹਾਨ ਵਾਸੀ ਹਰਿਆਣਾ, ਧਰਮਿੰਦਰ ਸਿੰਘ ਵਾਸੀ ਪਿੰਡ ਧਨੋਆ ਖੁਰਦ – ਜ਼ਿਲ੍ਹਾ ਅੰਮ੍ਰਿਤਸਰ ਤੇ ਬਾਕਰ ਸਿੰਘ ਵਾਸੀ ਪਿੰਡ ਕਾਲਸ – ਜ਼ਿਲ੍ਹਾ ਤਰਨ ਤਾਰਨ, ਗ੍ਰਿਫ਼ਤਾਰ ਕੀਤੇ ਸਨ।

 

 

ਪੁਲਿਸ ਨੇ ਉਨ੍ਹਾਂ ਕੋਲੋਂ ਦੋ ਚੀਨੀ ਡ੍ਰੋਨ, ਦੋ ਵਾਕੀ–ਟਾਕੀ ਸੈੱਟ, 6.22 ਲੱਖ ਰੁਪਏ ਨਕਦ (ਜੋ ਨਸ਼ੇ ਵੇਚ ਕੇ ਇਕੱਠੇ ਕੀਤੇ ਗਏ ਦੱਸੇ ਗਏ ਸਨ) ਅਤੇ INSAS ਰਾਈਫ਼ਲ ਦਾ ਇੱਕ ਮੈਗਜ਼ੀਨ ਬਰਾਮਦ ਕੀਤੇ ਸਨ।

 

 

ਪੁਲਿਸ ਮੁਤਾਬਕ ਇੱਕ ਮੁੱਖ ਦੋਸ਼ੀ ਬਲਕਾਰ ਸਿੰਘ ਜੇਲ੍ਹ ਦੇ ਅੰਦਰੋਂ ਵੀ ਆਪਣਾ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਧੰਦਾ ਚਲਾਉਂਦਾ ਰਿਹਾ ਹੈ। ਬਲਕਾਰ ਕੋਲੋਂ ਇੱਕ ਮੋਬਾਇਲ ਫ਼ੋਨ ਵੀ ਬਰਾਮਦ ਹੋਇਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 inmates escaped from Amritsar Jail