ਅਗਲੀ ਕਹਾਣੀ

ਜਲੰਧਰ ਦੇ ਸੋਢਲ ਮੇਲੇ ’ਚ ਝੂਲਾ ਟੁੱਟਾ, 3 ਬੱਚੇ ਜ਼ਖ਼ਮੀ

ਜਲੰਧਰ ਦੇ ਸੋਢਲ ਮੇਲੇ ’ਚ ਝੂਲਾ ਟੁੱਟਾ, 3 ਬੱਚੇ ਜ਼ਖ਼ਮੀ

ਬੁੱਧਵਾਰ ਦੇਰ ਰਾਤੀਂ ਜਲੰਧਰ ’ਚ ਚੱਲ ਰਹੇ ਬਾਬਾ ਸੋਢਲ ਮੇਲੇ ’ਚ ਉਸ ਵੇਲੇ ਥੋੜ੍ਹਾ ਰੰਗ ’ਚ ਭੰਗ ਪੈ ਗਿਆ, ਜਦੋਂ ਉੱਥੇ ਲੱਗੇ ਬੱਚਿਆਂ ਦੇ ਝੂਲੇ ਨੂੰ ਇੱਕ ਹਾਦਸਾ ਪੇਸ਼ ਆ ਗਿਆ ਤੇ 3 ਬੱਚੇ ਜ਼ਖ਼ਮੀ ਹੋ ਗਏ।

 

 

ਖ਼ਬਰ ਏਜੰਸੀ ਏਐੱਨਆਈ ਅਤੇ ਚਸ਼ਮਦੀਦ ਗਵਾਹਾਂ ਮੁਤਾਬਕ ਗੋਲ–ਗੋਲ ਘੁੰਮ ਕੇ ਉਚਾਈ ਤੱਕ ਜਾਣ ਵਾਲੇ ਝੂਲੇ ਦਾ ਇੱਕ ਹਿੱਸਾ ਟੁੱਟ ਗਿਆ; ਜਿਸ ਕਾਰਨ ਤਿੰਨ ਬੱਚੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

 

 

ਇਹ ਬੱਚੇ ਸਿਖ਼ਰ ਤੋਂ ਨਹੀਂ ਡਿੱਗੇ, ਨਹੀਂ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਉਹ ਬੱਚੇ ਜ਼ਮੀਨ ਵੱਲ ਆਉਂਦੇ ਸਮੇਂ 10–12 ਫ਼ੁੱਟ ਦੀ ਉਚਾਈ ਤੋਂ ਡਿੱਗੇ। ਲਾਗੇ ਖੜ੍ਹੀ ਭੀੜ ਨੇ ਉਨ੍ਹਾਂ ਨੂੰ ਤੁਰੰਤ ਚੁੱਕ ਕੇ ਮੁਢਲੀ ਸਹਾਇਤਾ ਪਹੁੰਚਾਈ।

 

 

ਮੌਕੇ ਉੱਤੇ ਪੁਲਿਸ ਪਹਿਲਾਂ ਤੋਂ ਹੀ ਸੁਰੱਖਿਆ ਇੰਤਜ਼ਾਮਾਂ ਲਈ ਮੌਜੂਦ ਸੀ; ਇਸੇ ਕਾਰਨ ਤੁਰਤ–ਫੁਰਤ ਕਾਰਵਾਈ ਹੋਈ ਤੇ ਜ਼ਖ਼ਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

 

 

ਬੱਚਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 kids injured when a joyride broke at Sodhal Festival Jalandhar