ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ’ਚ 3 ਨਕਾਬਪੋਸ਼ਾਂ ਨੇ ਪਿਸਤੌਲ ਦੀ ਨੋਕ ’ਤੇ ਲੁੱਟੀ ਦੁੱਧ-ਡੇਅਰੀ

ਕਾਦੀਆਂ ’ਚ 3 ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਲੁੱਟੀ ਦੁੱਧ–ਡੇਅਰੀ

ਗੁਰਦਾਸਪੁਰ ਦੇ ਕਾਦੀਆਂ ਚ ਸਥਾਨਕ ਰੇਲਵੇ ਰੋਡ ’ਤੇ ਪੁਲਿਸ ਥਾਣੇ ਦੇ ਨੇੜੇ ਅੱਜ ਸਵੇਰੇ 3 ਨਕਾਬਪੋਸ਼ ਤੇ ਹਥਿਆਰਬੰਦ ਨੌਜਵਾਨਾਂ ਨੇ ਗੁਰਦਾਸ ਡੇਅਰੀ ਨੂੰ ਲੁੱਟ ਲਿਆ। ਉਨ੍ਹਾਂ ਪਿਸਤੌਲ ਦੀ ਨੋਕ ’ਤੇ ਨਕਦੀ ਲੁੱਟੀ ਅਤੇ ਇੱਕ ਗੋਲ਼ੀ ਵੀ ਚਲਾਈ।

 

 

ਡੇਅਰੀ ਮਾਲਕ ਅਜੀਤ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਡੇਅਰੀ ਖੋਲ੍ਹਣ ਦੇ ਕੁਝ ਚਿਰ ਪਿੱਛੋਂ ਹੀ ਇੱਕੋ ਮੋਟਰਸਾਇਕਲ ’ਤੇ ਸਵਾਰ ਹੋ ਕੇ ਤਿੰਨ ਨਕਾਬਪੋਸ਼ ਆਏ। ਉਨ੍ਹਾਂ ਆਉਂਦਿਆਂ ਹੀ ਧਮਕਾਉਂਦਿਆਂ ਨਕਦੀ ਦੇਣ ਲਈ ਆਖਿਆ।

 

 

ਸ੍ਰੀ ਅਜੀਤ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਜਾਪਿਆ ਕਿ ਉਹ ਸ਼ਾਇਦ ਨਕਲੀ ਪਿਸਤੌਲ ਨਾਲ ਡਰਾ ਰਹੇ ਹਨ ਪਰ ਉਨ੍ਹਾਂ ਇੱਕ ਗੋਲ਼ੀ ਵੀ ਚਲਾਈ, ਜੋ ਦੁਕਾਨ ਦੇ ਫ਼੍ਰਿੱਜ ’ਤੇ ਲੱਗੀ।

 

 

ਫਿਰ ਉਨ੍ਹਾਂ ਲੁਟੇਰਿਆਂ ਨੇ ਆਪੇ ਗੱਲੇ ਵਿੱਚ ਪਏ 1,000 ਕੁ ਰੁਪਏ ਦੀ ਨਕਦੀ ਕੱਢ ਲਈ ਤੇ ਫਿਰ ਹੋਰ ਨਕਦੀ ਮੰਗਣ ਲੱਗੇ ਪਰ ਸ੍ਰੀ ਅਜੀਤ ਕੁਮਾਰ ਕੋਲ ਹੋਰ ਪੈਸੇ ਨਹੀਂ ਸਨ। ਉਹ ਤਿੰਨੇ ਨਕਾਬਪੋਸ਼ ਪਿਸਤੌਲਾਂ ਨਾਲ ਲੈਸ ਸਨ ਤੇ ਸਿਰੋਂ ਮੋਨੇ ਸਨ।

 

 

ਲੁਟੇਰਿਆਂ ਨੇ ਜਾਂਦੇ ਸਮੇਂ ਇੱਕ ਹੋਰ ਚੁਸਤੀ ਇਹ ਵਿਖਾਈ ਕਿ ਉਹ CCTV ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲੇ DVR ਨੁੰ ਆਪਣੇ ਨਾਲ ਲੈ ਗਏ। ਇੰਝ ਉਨ੍ਹਾਂ ਦੀ ਕੋਈ ਸਪੱਸ਼ਟ ਫ਼ੁਟੇਜ ਨਹੀਂ ਮਿਲ ਸਕੀ ਪਰ ਫਿਰ ਵੀ ਗੁਆਂਢੀਆਂ ਦੇ ਕੈਮਰੇ ’ਚ ਉਨ੍ਹਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ।

 

 

ਇੱਕ ਹੋਰ ਅਹਿਮ ਗੱਲ ਇਹ ਹੈ ਕਿ ਜਿਸ ਥਾਂ ਇਹ ਵਾਰਦਾਤ ਵਾਪਰੀ ਹੈ, ਉੱਥੋਂ ਪੁਲਿਸ ਥਾਣਾ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਨੇੜੇ ਹੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 masked Robbers loot Milk Dairy on gunpoint