ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਸੜਕ ਹਾਦਸੇ ’ਚ MBBS ਦੇ 3 ਵਿਦਿਆਰਥੀਆਂ ਦੀ ਮੌਤ

ਜਲੰਧਰ ਸੜਕ ਹਾਦਸੇ ’ਚ MBBS ਦੇ 3 ਵਿਦਿਆਰਥੀਆਂ ਦੀ ਮੌਤ,

ਜਲੰਧਰ–ਫ਼ਗਵਾੜਾ ਨੈਸ਼ਨਲ ਹਾਈਵੇਅ ’ਤੇ ਪਰਾਗਪੁਰ ’ਚ ਦੇਰ ਰਾਤੀਂ 1:30 ਵਜੇ ਇੱਕ ਸੜਕ ਹਾਦਸੇ ’ਚ MBBS (ਐੱਮਬੀਬੀਐੱਸ) ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਜੀਟੀ ਰੋਡ ਉੱਤੇ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ।

 

 

ਤਿੰਨ ਨੌਜਵਾਨ ਵਿਨੀਤ ਕੁਮਾਰ ਮੂਲ ਨਿਵਾਸੀ ਪਟਿਆਲਾ, ਤੇਜਪਾਲ ਸਿੰਘ ਮੂਲ ਨਿਵਾਸੀ ਬਠਿੰਡਾ ਤੇ ਹਰਕੁਲਦੀਪ ਸਿੰਘ ਮੂਲ ਨਿਵਾਸੀ ਬਟਾਲਾ ਜਲੰਧਰ ਦੇ ਪਿਮਸ ਹਸਪਤਾਲ ’ਚ MBBS ਕਰ ਰਹੇ ਸਨ।

ਜਲੰਧਰ ਸੜਕ ਹਾਦਸੇ ’ਚ MBBS ਦੇ 3 ਵਿਦਿਆਰਥੀਆਂ ਦੀ ਮੌਤ,

 

ਪੁਲਿਸ ਨੇ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਪੋਸਟ–ਮਾਰਟਮ ਲਈ ਭੇਜ ਦਿੱਤੀਆਂ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਤਿੰਨੇ ਨੌਜਵਾਨਾਂ ਨੇ MBBS ਦੂਜੇ ਵਰ੍ਹੇ ਦੀ ਪ੍ਰੀਖਿਆ ਪਾਸ ਕੀਤੀ ਸੀ ਤੇ ਉਹ ਇਸੇ ਖ਼ੁਸ਼ੀ ਦੇ ਜਸ਼ਨ ਮਨਾਉਣ ਲਈ ਮੋਟਰਸਾਇਕਲਾਂ ਉੱਤੇ ਜਲੰਧਰ ਤੋਂ ਫ਼ਗਵਾੜਾ ਲਈ ਨਿੱਕਲੇ ਸਨ।

ਜਲੰਧਰ ਹਾਦਸੇ ਦੌਰਾਨ ਮਾਰੇ ਗਏ ਤਿੰਨ ਵਿਦਿਆਰਥੀਆਂ ਦੇ ਨੇੜਲੇ ਰਿਸ਼ਤੇਦਾਰ ਸੋਗ ਵਿੱਚ ਡੁੱਬੇ ਹੋਏ

 

ਕੁਝ ਚਸ਼ਮਦੀਦ ਗਵਾਹਾਂ ਮੁਤਾਬਕ ਰਾਇਲ ਇਨਫ਼ੀਲਡ ਮੋਟਰਸਾਇਕਲ ਕਾਫ਼ੀ ਤੇਜ਼ ਹੋਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਸ ਦੀ ਟੱਕਰ ਸੜਕ ਕੰਢੇ ਲੱਗੀ ਰੇਲਿੰਗ ਨਾਲ ਹੋ ਗਈ।

 

 

ਦੋ ਨੌਜਵਾਨਾਂ ਦੀ ਮੌਤ ਤਾਂ ਮੌਕੇ ’ਤੇ ਹੀ ਹੋ ਗਈ ਸੀ ਤੇ ਤੀਜਾ ਨੌਜਵਾਨ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਹੀ ਦਮ ਤੋੜ ਗਿਆ।

ਜਲੰਧਰ ਹਾਦਸੇ ਦੌਰਾਨ ਮਾਰੇ ਗਏ ਤਿੰਨ ਵਿਦਿਆਰਥੀਆਂ ਦੇ ਨੇੜਲੇ ਰਿਸ਼ਤੇਦਾਰ ਸੋਗ ਵਿੱਚ ਡੁੱਬੇ ਹੋਏ

 

ਇਨ੍ਹਾਂ ਤਿੰਨੇ ਨੌਜਵਾਨਾਂ ਨਾਲ ਹੋਰ ਵੀ ਕੁਝ ਨੌਜਵਾਨ ਸਨ ਪਰ ਉਹ ਤੇਜ਼ ਰਫ਼ਤਾਰ ਨਾਲ ਅੱਗੇ ਨਿੱਕਲ ਗਏ ਸਨ। ਜਦੋਂ ਇਹ ਤਿੰਨੇ ਕਿਤੇ ਨਾ ਦਿਸੇ, ਤਾਂ ਉਹ ਵਾਪਸ ਆਏ ਤੇ ਤਦ ਉਨ੍ਹਾਂ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰਨ ਬਾਰੇ ਜਾਣਕਾਰੀ ਮਿਲੀ।

 

 

ਇਸ ਮਾਮਲੇ ਦੀ ਜਾਂਚ ਪੁਲਿਸ ਅਧਿਕਾਰੀ ਨਰਿੰਦਰ ਕੁਮਾਰ ਕਰ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 MBBS Students killed in Jalandhar Road Mishap