ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ `ਵਰਸਿਟੀ `ਚ ਹੋਏ ਹਿੰਸਕ ਝਗੜੇ ਦੀ ਜਾਂਚ ਕਰੇਗਾ 3-ਮੈਂਬਰੀ ਕਮਿਸ਼ਨ

ਪੰਜਾਬੀ `ਵਰਸਿਟੀ `ਚ ਹੋਏ ਹਿੰਸਕ ਝਗੜੇ ਦੀ ਜਾਂਚ ਕਰੇਗਾ 3-ਮੈਂਬਰੀ ਕਮਿਸ਼ਨ

ਪੰਜਾਬੀ ਯੂਨੀਵਰਸਿਟੀ, ਪਟਿਆਲਾ `ਚ ਬੀਤੀ 18 ਸਤੰਬਰ ਨੂੰ ਹੋਏ ਹਿੰਸਕ ਝਗੜੇ, ਜਿਸ ਵਿੱਚ 8 ਵਿਦਿਆਰਥੀ ਫੱਟੜ ਹੋ ਗਏ ਸਨ, ਦੀ ਜਾਂਚ ਤਿੰਨ ਮੈਂਬਰਾਂ ਵਾਲਾ ਇੱਕ ਉੱਚ-ਪੱਧਰੀ ਕਮਿਸ਼ਨ ਕਰੇਗਾ।


ਇਸ ਕਮਿਸ਼ਨ ਦੀ ਅਗਵਾਈ ਉਦੈਪੁਰ ਦੀ ਮਹਾਰਾਣਾ ਪ੍ਰਤਾਪ ਖੇਤੀਬਾੜੀ ਤੇ ਤਕਨਾਲੋਜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਐੱਸਐੱਸ ਚਾਹਲ ਕਰਨਗੇ, ਜਦ ਕਿ ਰਾਜਸਥਾਨ ਦੇ ਸਾਬਕਾ ਡੀਜੀਪੀ ਅਮਰਜੀਤ ਸਿੰਘ ਗਿੱਲ ਤੇ ਸਾਬਕਾ ਆਈਏਐੱਸ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਪੁਰੀ ਇਸ ਦੇ ਮੈਂਬਰ ਹੋਣਗੇ।


ਇਹ ਜਾਣਕਾਰੀ ਦਿੰਦਿਆਂ ਰਜਿਸਟਰਾਰ ਮਨਜੀਤ ਸਿੰਘ ਨਿੱਝਰ ਨੇ ਦੱਸਿਆ ਕਿ ਜਿਵੇਂ ਪਹਿਲਾਂ ਵਾਅਦਾ ਕੀਤਾ ਗਿਆ ਸੀ; ਕਮਿਸ਼ਨ ਦੇ ਸਾਰੇ ਮੈਂਬਰ ਬਾਹਰ ਤੋਂ ਹਨ ਤੇ ਉਨ੍ਹਾਂ ਦਾ ਕੋਈ ਵੀ ਸਬੰਧ ਪੰਜਾਬੀ ਯੂਨੀਵਰਸਿਟੀ ਨਾਲ ਨਹੀਂ ਹੈ। ਇੰਝ ਇਸ ਮਾਮਲੇ ਦੀ ਆਜ਼ਾਦਾਨਾ ਢੰਗ ਨਾਲ ਨਿਆਂਪੂਰਨ ਜਾਂਚ ਹੋ ਸਕੇਗੀ।


ਇੱਥੇ ਵਰਨਣਯੋਗ ਹੈ ਕਿ ਬੀਤੀ 18 ਸਤਬੰਰ ਨੂੰ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਇਜ਼ੇਸ਼ਨ ਅਤੇ ਸਟੂਡੈਂਟਸ` ਐਸੋਸੀਏਸ਼ਨ ਆਫ਼ ਪੰਜਾਬ ਦੇ ਵਿਦਿਆਰਥੀਆ ਵਿਚਾਲੇ ਹਿੰਸਕ ਝਗੜਾ ਹੋ ਗਿਆ ਸੀ। ਇਹ ਦੋਵੇਂ ਗੁੱਟ ਹੋਸਟਲਾਂ `ਚ ਵਿਦਿਅਰਾਥਣਾਂ ਨੂੰ 24 ਘੰਟੇ ਆਉਣ-ਜਾਣ ਦੀ ਇਜਾਜ਼ਤ ਦੇਣ ਦੀ ਮੰਗ ਦੇ ਮੁੱਦੇ `ਤੇ ਝਗੜ ਪਏ ਸਨ।


ਸਟੂਡੈਂਟਸ` ਐਸੋਸੀਏਸ਼ਨ ਆਫ਼ ਪੰਜਾਬ ਦੇ ਮੈਂਬਰ ਅਜਿਹੀ ਮੰਗ ਦਾ ਪਹਿਲਾਂ ਤੋਂ ਹੀ ਵਿਰੋਧ ਕਰ ਰਹੇ ਹਨ। ਇਸੇ ਕਾਰਨ ਬੀਤੀ 20 ਤੇ 21 ਸਤੰਬਰ ਨੂੰ ਦੋ ਦਿਨ ਯੂਨੀਵਰਸਿਟੀ ਬੰਦ ਵੀ ਰੱਖੀ ਗਈ ਸੀ।


ਅਜਿਹੀ ਮੰਗ ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਇਜ਼ੇਸ਼ਨ ਵੱਲੋਂ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਦੇ ਅਧਿਕਾਰੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਇਹ ਮੰਗ ਫੋਰੀ ਤੌਰ `ਤੇ ਨਹੀਂ ਮੰਨੀ ਜਾ ਸਕਦੀ ਅਤੇ ਬਾਕੀ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 member commission to probe violence in Pbi Versity