ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਨੂੜ ਲਾਗੇ ਹਾਦਸੇ `ਚ ਜਲੰਧਰ, ਫ਼ਗਵਾੜਾ ਤੇ ਬੰਗਾ ਦੇ 3 ਵਿਅਕਤੀ ਹਲਾਕ

ਬਨੂੜ ਲਾਗੇ ਹਾਦਸੇ `ਚ ਜਲੰਧਰ, ਫ਼ਗਵਾੜਾ ਤੇ ਬੰਗਾ ਦੇ 3 ਵਿਅਕਤੀ ਹਲਾਕ

ਇੱਥੋਂ 15 ਕਿਲੋਮੀਟਰ ਦੂਰ ਬਨੂੜ-ਲਾਂਡਰਾਂ ਹਾਈਵੇਅ `ਤੇ ਤੰਗੋਰੀ ਲਾਗੇ ਇੱਕ ਟਰੱਕ-ਟਰਾਲੇ ਅਤੇ ਕਾਰ ਵਿਚਾਲੇ ਟੱਕਰ ਹੋ ਜਾਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਹਨ। ਕਾਰ ਸਵਾਰ ਮ੍ਰਿਤਕਾਂ ਦੀ ਸ਼ਨਾਖ਼ਤ 40 ਸਾਲਾ ਅਜੇ ਵਾਸੀ ਫ਼ਗਵਾੜਾ, 42 ਸਾਲਾ ਅਮਨ ਦੀਪ ਚੋਪੜਾ ਵਾਸੀ ਜਲੰਧਰ ਅਤੇ 35 ਸਾਲਾ ਰਾਜੇਸ਼ ਵਾਸੀ ਬੰਗਾ-ਜਿ਼ਲ੍ਹਾ ਨਵਾਂ ਸ਼ਹਿਰ ਵਜੋਂ ਹੋਈ ਹੈ।


ਪੁਲਿਸ ਅਨੁਸਾਰ ਅਜੇ ਇੱਕ ਪ੍ਰਾਈਵੇਟ ਕੰਪਨੀ ਨਾਲ ਕੰਮ ਕਰਦਾ ਸੀ, ਅਮਨ ਇੱਕ ਰਿਪੋਰਟਰ ਸੀ ਤੇ ਰਾਜੇਸ਼ ਕੱਪੜੇ ਦਾ ਵਪਾਰੀ ਸੀ। ਉਹ ਮਾਰੂਤੀ ਆਲਟੋ ਕਾਰ `ਚ ਆਪਣੇ ਰੂਹਾਨੀ ਗੁਰੂ ਰੰਗੜ ਬਾਦਸ਼ਾਹ ਨੂੰ ਅੱਜ ਵੀਰਵਾਰ ਸਵੇਰੇ 6 ਵਜੇ ਚੰਗੀਗੜ੍ਹ ਦੇ ਹਵਾਈ ਅੱਡੇ `ਤੇ ਛੱਡ ਕੇ ਪਰਤ ਰਹੇ ਸਨ।


ਰਾਹ ਵਿੱਚ ਲਾਂਡਰਾਂ ਵਾਲੇ ਪਾਸਿਓਂ ਆ ਰਹੇ ਟਰੱਕ-ਟਰਾਲੇ ਦੀ ਟੱਕਰ ਉਨ੍ਹਾਂ ਦੀ ਕਾਰ ਨਾਲ ਹੋ ਗਈ। ਡਰਾਇਵਰ ਆਪਣੇ ਟਰੱਕ ਸਮੇਤ ਘਟਨਾ ਸਥਾਨ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਪਰ ਕੁਝ ਚਸ਼ਮਦੀਦ ਗਵਾਹ ਤਦ ਤੱਕ ਉਸ ਟਰੱਕ-ਟਰਾਲੇ ਦਾ ਨੰਬਰ ਨੋਟ ਕਰ ਚੁੱਕੇ ਸਨ।


ਪੁਲਿਸ ਅਨੁਸਾਰ ਅਮਨ ਦੀ ਮੌਤ ਮੌਕੇ `ਤੇ ਹੀ ਹੋ ਗਈ ਸੀ; ਜਦ ਕਿ ਅਜੇ ਤੇ ਰਾਜੇਸ਼ ਨੂੰ ਜਦੋਂ ਡੇਰਾ ਬੱਸੀ ਸਿਵਲ ਹਸਪਤਾਲ ਲਿਜਾਂਦਾ ਜਾ ਰਿਹਾ ਸੀ, ਉਹ ਰਾਹ ਵਿੱਚ ਦਮ ਤੋੜ ਗਏ।


ਪੋਸਟ-ਮਾਰਟਮ ਤੋਂ ਬਾਅਦ ਮ੍ਰਿਤਕ ਦੇਹਾਂ ਪਰਿਵਾਰਾਂ ਵਾਲੇ ਹਵਾਲੇ ਕਰ ਦਿੱਤੀਆਂ ਗਈਆਂ ਹਲ। ਟਰੱਕ-ਟਰਾਲੇ ਦੇ ਅਣਪਛਾਤੇ ਡਰਾਇਵਰ ਖਿ਼ਲਾਫ਼ ਸੋਹਾਣਾ ਦੇ ਪੁਲਿਸ ਥਾਣੇ `ਚ ਕੇਸ ਦਰਜ ਕਰ ਲਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 of Jalandhar Phagwara Banga died in Banur mishap