ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਟਾਰੀਓ ਸੜਕ ਹਾਦਸੇ ’ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਉਨਟਾਰੀਓ ਸੜਕ ਹਾਦਸੇ ’ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਇੱਥੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਬੀਤੇ ਐਤਵਾਰ 29 ਸਤੰਬਰ ਨੂੰ ਵਾਪਰਿਆ ਸੀ। ਇਸ ਹਾਦਸੇ ਦੇ ਵੇਰਵੇ ਹੁਣ ਜਾ ਕੇ ਉਨਟਾਰੀਓ ਪੁਲਿਸ ਨੇ ਜਾਰੀ ਕੀਤੇ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਜਲੰਧਰ ਜ਼ਿਲ੍ਹੇ ਦੇ ਗੁਰਵਿੰਦਰ ਸਿੰਘ ਤੇ ਤਨਵੀਰ ਸਿੰਘ ਵਜੋਂ ਹੋਈ ਹੈ। ਉਨ੍ਹਾਂ ਨਾਲ ਸੈਰ ਲਈ ਨਿੱਕਲੀ ਪੰਜਾਬੀ ਵਿਦਿਆਰਥਣ ਹਰਪ੍ਰੀਤ ਕੌਰ ਵੀ ਮਾਰੀ ਗਈ ਹੈ।

 

 

ਇਨ੍ਹਾਂ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਕੱਲ੍ਹ ਸ਼ੁੱਕਰਵਾਰ ਨੂੰ ਸੇਂਟ ਜੌਨ ਹਵਾਈ ਅੱਡੇ ਤੋਂ ਭਾਰਤ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ। ਸੇਂਟ ਜੌਨ ਸਥਿਤ ‘ਇੰਡੋ–ਕੈਨੇਡੀਅਨ ਸੁਸਾਇਟੀ’ ਦੇ ਪ੍ਰਧਾਨ ਅਮਿਤ ਤਾਮਰਕਰ ਨੇ ਦੱਸਿਆ ਕਿ ਉਨਟਾਰੀਓ ਦੇ ਟੋਰਾਂਟੋ ਇਲਾਕੇ ਵਿੱਚ ਹੁਣ ਡੋਰੀਅਨ ਨਾਂਅ ਦਾ ਤੂਫ਼ਾਨ ਆਉਣ ਵਾਲਾ ਹੈ; ਇਸੇ ਲਈ ਅਧਿਕਾਰੀਆਂ ਨੇ ਉਸ ਤੂਫ਼ਾਨ ਦੇ ਆਉਣ ਤੋਂ ਪਹਿਲਾਂ ਹੀ ਮ੍ਰਿਤਕ ਦੇਹਾਂ ਨੂੰ ਭਾਰਤ ਰਵਾਨਾ ਕਰ ਦਿੱਤਾ।

 

 

ਜੇ ਕਿਤੇ ਤੂਫ਼ਾਨ ਆ ਜਾਂਦਾ, ਤਾਂ ਇਹ ਮ੍ਰਿਤਕ ਦੇਹਾਂ ਭੇਜਣ ਵਿੱਚ ਕਈ ਦਿਨਾਂ ਦੀ ਦੇਰੀ ਹੋ ਜਾਣੀ ਸੀ। ਸ੍ਰੀ ਤਾਮਰਕਰ ਨੇ ਦੱਸਿਆ ਕਿ ਦੋ ਨੌਜਵਾਨ ਵਿਦਿਆਰਥੀਆਂ ਦੀ ਉਮਰ ਤੇ 24 ਤੇ 29 ਸਾਲ ਸੀ ਅਤੇ 29 ਸਾਲਾਂ ਦਾ ਵਿਦਿਆਰਥੀ ਤਾਂ ਥੋੜ੍ਹੇ ਸਮੇਂ ’ਚ ਪਿਓ ਵੀ ਬਣਨ ਵਾਲਾ ਸੀ।

 

 

ਉਨ੍ਹਾਂ ਦੱਸਿਆ ਕਿ ਇਹ ਹਾਦਸਾ ਬੀਤੀ 29 ਸਤੰਬਰ ਨੂੰ ਸ਼ਾਮੀਂ ਪੌਣੇ 6 ਵਜੇ ਸ਼ੈਡੀਆਕ ਰੋਡ ਉੱਤੇ ਹੋਇਆ। ਤੇਜ਼–ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ ਤੇ ਵਿੱਚ ਬੈਠੀਆਂ ਸਵਾਰੀਆਂ ਬੁੜ੍ਹਕ ਕੇ ਬਾਹਰ ਡਿੱਗ ਪਈਆਂ।

 

 

ਫ਼੍ਰੈਡਰਿਕਟਨ ਸਥਿਤ ਐਸੋਸੀਏਸ਼ਨ ਆੱਫ਼ ਇੰਡੋ–ਕੈਨੇਡੀਅਨਜ਼ ਦੇ ਪ੍ਰਧਾਨ ਮਨੀਸ਼ਾ ਵਰਮਾ ਨੇ ਦੱਸਿਆ ਕਿ 29 ਸਾਲਾ ਮ੍ਰਿਤਕ ਨੌਜਵਾਨ ਦੀ ਪਤਨੀ ਗਰਭਵਤੀ ਸੀ; ਇਸ ਬਾਰੇ ਉਸ ਨੇ ਆਪਣੇ ਕੋਈ ਦੋਸਤਾਂ ਨੂੰ ਦੱਸਿਆ ਸੀ।

 

 

ਸ੍ਰੀ ਤਾਮਰਕਰ ਨੇ ਦੱਸਿਆ ਕਿ 25 ਸਾਲਾਂ ਦਾ ਇੱਕ ਵਿਅਕਤੀ ਕਾਰ ਦੀ ਅਗਲੀ ਸੀਟ ਉੱਤੇ ਬੈਠਾ ਸੀ ਪਰ ਉਹ ਬਚ ਗਿਆ। ਪਿਛਲੀ ਸੀਟ ਉੱਤੇ ਬੈਠੇ ਤਿੰਨੇ ਵਿਦਿਆਰਥੀ ਬੁੜ੍ਹਕ ਕੇ ਬਾਹਰ ਡਿੱਗ ਪਏ।  ਮਾਰੇ ਗਏ ਤਿੰਨੇ ਵਿਦਿਆਰਥੀ ਇੰਜੀਨੀਅਰਿੰਗ ਦੇ ਵਿਦਿਆਰਥੀ ਸਨ। 28 ਸਾਲਾ ਡਰਾਇਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ; ਜਿਸ ਦੀ ਸੁਣਵਾਈ ਮੌਂਕਟਨ ਸੂਬਾਈ ਅਦਾਲਤ ਵਿੱਚ ਆਉਂਦੀ 13 ਦਸੰਬਰ ਨੂੰ ਹੋਵੇਗੀ।

 

 

ਡਰਾਇਵਰ ਸੇਂਟ ਜੌਨ ਵਿਖੇ ਯੂਨੀਵਰਸਿਟੀ ਆੱਫ਼ ਨਿਊ ਬ੍ਰੱਨਸਵਿਕ ’ਚ ਕੰਮ ਕਰਦਾ ਹੈ ਤੇ ਪਰਮਾਨੈਂਟ ਰੈਜ਼ੀਡੈਂਟ ਪਰਮਿਟ ਉੱਤੇ ਕੈਨੇਡਾ ਆਇਆ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Punjabi students killed in Ontario road mishap