ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਝੇ ਦੇ 3 ਟਕਸਾਲੀ ਅਕਾਲੀ ਆਗੂਆਂ ਨੇ ਹਰਿਮੰਦਰ ਸਾਹਿਬ `ਚ ਬਖ਼ਸ਼ਾਈਆਂ ਭੁੱਲਾਂ

ਮਾਝੇ ਦੇ 3 ਟਕਸਾਲੀ ਅਕਾਲੀ ਆਗੂਆਂ ਨੇ ਹਰਿਮੰਦਰ ਸਾਹਿਬ `ਚ ਬਖ਼ਸ਼ਾਈਆਂ ਭੁੱਲਾਂ

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸਿ਼ਪ ਵਿਰੁੱਧ ਬਾਗ਼ੀ ਸੁਰ ਉੱਚੀ ਕਰਨ ਦੇ ਦੋ ਹਫ਼ਤਿਆਂ ਬਾਅਦ ਅੱਜ ਮਾਝੇ ਦੇ ਤਿੰਨ ਟਕਸਾਲੀ ਅਕਾਲੀ ਆਗੂਆਂ - ਖਡੂਰ ਸਾਹਿਬ ਦੇ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅੱਜ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਕੇ ਆਪਣੀਆਂ ਪਿਛਲੀਆਂ ਗ਼ਲਤੀਆਂ ਲਈ ਭੁੱਲਾਂ ਬਖ਼ਸ਼ਾਈਆਂ।


ਇੱਕ ਹੋਰ ਸੀਨੀਅਰ ਅਕਾਲੀ ਆਗੂ ਭਾਈ ਮਨਜੀਤ ਸਿੰਘ ਵੀ ਅੱਜ ਇਨ੍ਹਾਂ ਤਿੰਨੇ ਆਗੂਆਂ ਦੇ ਨਾਲ ਸਨ। ਭਾਈ ਮਨਜੀਤ ਸਿੰਘ ਨੇ ਵੀ ਬੀਤੇ ਦਿਨੀਂ ਅਕਾਲੀ ਦਲ `ਚ ਬੀਤੇ ਦਿਨੀਂ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ ਸੀ।


ਉਨ੍ਹਾਂ ਦੇ ਨਾਲ ਸ੍ਰੀ ਬ੍ਰਹਮਪੁਰਾ ਤੇ ਸ੍ਰੀ ਅਜਨਾਲਾ ਦੇ ਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਅਮਰਪਾਲ ਸਿੰਘ ਬੋਨੀ ਵੀ ਮੌਜੂਦ ਸਨ।


ਤਿੰਨੇ ਟਕਸਾਲੀ ਅਕਾਲੀ ਆਗੂ ਅੱਜ ਸ਼ਾਮੀਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜੇ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਵੀ ਗਏ।


ਸ੍ਰੀ ਬ੍ਰਹਮਪੁਰਾ ਨੇ ਪੱਤਰਕਾਰਾਂ ਵੱਲੋਂ ਪੁੱਛੇ ਉਸ ਸਵਾਲ ਦਾ ਜਵਾਬ ਨਹੀਂ ਦਿੱਤਾ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਆਪਣੀ ਪਾਰਟੀ ਦੀਆਂ ਭੁੱਲਾਂ ਬਖ਼ਸ਼ਾਉਣ ਲਈ ਆਏ ਹਨ; ਉਨ੍ਹਾਂ ਕਿਹਾ ਕਿ ਉਹ ਇੱਥੇ ਸਿਰਫ਼ ਅਰਦਾਸ ਲਈ ਆਏ ਹਨ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਪਾਰਟੀ ਲੀਡਰਸਿ਼ਪ ਨੂੰ ਬਦਲਣਾ ਚਾਹੁੰਦੇ ਹਨ, ਤਦ ਵੀ ਉਨ੍ਹਾਂ ਕੋਹੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।


ਸ੍ਰੀ ਅਜਨਾਲਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਆਸ਼ੀਰਵਾਦ ਲੈਣ ਲਈ ਇੱਥੇ ਆਏ ਹਨ।


ਇੱਕੇ ਵਰਨਣਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੱਲੋਂ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਾਝੇ ਦੇ ਇਨ੍ਹਾਂ ਤਿੰਨੇ ਟਕਸਾਲੀ ਆਗੂਆਂ ਨੇ ਵੀ ਪਾਰਟੀ ਦੀਆਂ ਕੁਝ ਗ਼ਲਤ ਕਾਰਵਾਈਆਂ `ਤੇ ਨਿਰਾਸ਼ਾ ਪ੍ਰਗਟਾਈ ਸੀ।   

ਮਾਝੇ ਦੇ 3 ਟਕਸਾਲੀ ਅਕਾਲੀ ਆਗੂਆਂ ਨੇ ਹਰਿਮੰਦਰ ਸਾਹਿਬ `ਚ ਬਖ਼ਸ਼ਾਈਆਂ ਭੁੱਲਾਂ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Taksali Akali leaders of Majha seek apology