ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ–J&K ਬਾਰਡਰ ’ਤੇ 3 ਅੱਤਵਾਦੀ ਭਾਰੀ ਹਥਿਆਰਾਂ ਸਮੇਤ ਕਾਬੂ

​​​​​​​ਪੰਜਾਬ–J&K ਬਾਰਡਰ ’ਤੇ 3 ਅੱਤਵਾਦੀ ਭਾਰੀ ਹਥਿਆਰਾਂ ਸਮੇਤ ਕਾਬੂ

ਜੰਮੂ–ਕਸ਼ਮੀਰ ਦੇ ਸ਼ਹਿਰ ਕਠੂਆ ’ਚ ਵੀਰਵਾਰ ਨੂੰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਹਥਿਆਰ ਅਤੇ ਗੋਲਾ–ਬਾਰੂਦ ਲਿਜਾ ਰਹੇ ਇੱਕ ਟਰੱਕ ਨੂੰ ਬਰਾਮਦ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ–ਕਸ਼ਮੀਰ (J&K) ਦੇ ਕਠੂਆ ’ਚ ਛੇ ਹਥਿਆਰਾਂ ਨਾਲ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਅੱਤਵਾਦੀ ਸੰਗਠਨ ਕਸ਼ਮੀਰ ਵਾਦੀ ਦਾ ਮਾਹੌਲ ਖ਼ਰਾਬ ਦੇ ਜਤਨ ਲਗਾਤਾਰ ਕਰ ਰਹੇ ਹਨ। ਇਸੇ ਨੂੰ ਲੈ ਕੇ ਸੁਰੱਖਿਆ ਬਲਾਂ ਨੂੰ ਪਹਿਲਾਂ ਸੂਹ ਮਿਲ ਗਈ ਸੀ ਕਿ ਇੱਕ ਟਰੱਕ ਵਿੱਚ ਹਥਿਆਰ ਲਿਜਾਂਦੇ ਜਾ ਰਹੇ ਹਨ।

 

 

ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਟਰੱਕ ਦਾ ਪਿੱਛਾ ਕੀਤਾ ਤੇ ਟਰੱਕ ਨੂੰ ਬਰਾਮਦ ਕਰਨ ਵਿੱਚ ਸਫ਼ਲਤਾ ਪਾਈ। ਤਲਾਸ਼ੀ ਦੌਰਾਨ ਅੱਤਵਾਦੀਆਂ ਕੋਲੋਂ ਛੇ ਏਕੇ–47 ਰਾਈਫ਼ਲਾਂ ਬਰਾਮਦ ਹੋਈਆਂ ਹਨ।

 

 

ਇਨ੍ਹਾਂ ਅੱਤਵਾਦੀਆਂ ਨੂੰ ਪੰਜਾਬ–ਜੰਮੂ–ਕਸ਼ਮੀਰ ਸਰਹੱਦ ਦੇ ਲਖਨਪੁਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Terrorists arrested with heavy weapons at Punjab-Jammu and Kashmir border