ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਲਤਾਨਪੁਰ ਲੋਧੀ ’ਚ 3 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਬਲਾਤਕਾਰ

ਸੁਲਤਾਪੁਰ ਲੋਧੀ ’ਚ ਇਕ ਪ੍ਰਵਾਸੀ ਮਜ਼ਦੂਰ ਦੀ 3 ਸਾਲ ਦੀ ਇਕ ਧੀ ਨਾਲ 55 ਸਾਲ ਦੇ ਇਕ ਗੁਆਂਢੀ ਨੇ ਮੰਗਲਵਾਰ ਸਵੇਰੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।


ਦੋਸ਼ੀ ਦੀ ਪਛਾਣ ਗਣੇਸ਼ (55) ਵਜੋਂ ਹੋਈ ਜਿਹੜਾ ਕਿ ਮੂਲ ਤੌਰ ਤੇ ਤਾਮਿਲਨਾਡੂ ਦਾ ਵਸਨੀਕ ਹੈ ਤੇ ਇਸ ਵੇਲੇ ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਦੇ ਲੋਧੀ ਭੁਲਣਾ ਪਿੰਡ ਵਿਚ ਰਹਿ ਰਿਹਾ ਹੈ।


ਘਟਨਾ ਬਾਰੇ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲੜਕੀ ਨੂੰ ਇਲਾਜ ਲਈ ਇਕ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ। ਜਿੱਥੇ ਪੀੜਤ ਦਾ ਇਲਾਜ ਚੱਲ ਰਿਹਾ ਹੈ।


ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਪੀੜਤ ਨੂੰ ਉਸ ਵੇਲੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਬੱਚੀ ਆਪਣੇ ਪਿਤਾ ਨਾਲ ਸੌਂ ਰਹੀ ਸੀ ਤੇ ਉਸਦੀ ਮਾਂ ਘਰ ਨਹੀਂ ਸੀ।


ਸੁਲਤਾਨਪੁਰ ਲੋਧੀ ਦੇ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਬਿਕਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਉਕਤ ਬੱਚੀ ਨੂੰ ਆਪਣੇ ਘਰ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਬੱਚੀ ਦਾ ਪਿਤਾ ਅਚਾਨਕ ਆਪਣੀ ਧੀ ਦੀ ਗੁਆਂਢ ਚੋਂ ਆਈ ਚੀਖ਼ ਸੁਣ ਕੇ ਜਗਾਇਆ ਤੇ ਬਾਅਦ ਚ ਉਸ ਨੇ ਜਾ ਦੇਖਿਆ ਕਿ ਉਸ ਦੀ ਧੀ ਖੂਨ ਚ ਲੱਥਪੱਥ ਪਈ ਸੀ।


ਪੀੜਤ ਬੱਚੀ ਦੇ ਮਾਪੇ ਮਜ਼ਦੂਰ ਹਨ ਤੇ ਪਿਛਲੇ ਕਈ ਸਾਲਾਂ ਤੋਂ ਉਹ ਝੌਂਪੜੀ ਚ ਰਹਿ ਰਹੇ ਹਨ।


ਐਸਐਚਓ ਨੇ ਦਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਧਾਰਾ 376 (ਬਲਾਤਕਾਰ) ਅਤੇ ਮੁਲਜ਼ਮ ਵਿਰੁੱਧ ਬੱਚਿਆਂ ਦੀ ਸੁਰੱਖਿਆ ਦੇ ਭਾਗ 4, 8 ਅਤੇ 12 ਸਬੰਧੀ ਸੈਕਸੁਅਲ ਆਫੈਂਸ (ਪੀਓਸੀਐਸਓ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਸਬੰਧੀ ਹੋਰ ਲਾਜ਼ਮੀ ਕਾਰਜ ਪ੍ਰਣਾਲੀ ਨੂੰ ਪੂਰਾ ਕਰ ਲਿਆ ਗਿਆ ਹੈ।


ਐਸਐਚਓ ਨੇ ਕਿਹਾ ਕਿ ਬੱਚੀ ਦੀ ਹਾਲਤ ਸਥਿਰ ਹੈ ਤੇ ਕਪੂਰਥਲਾ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3-year-old raped by neighbour in Sultanpur Lodhi in punjab