ਅੱਜ ਵੀਰਵਾਰ ਵੱਡੇ ਤੜਕੇ ਜਲੰਧਰ-ਅੰਮ੍ਰਿਤਸਰ ਹਾਈਵੇਅ `ਤੇ ਪਠਾਨਕੋਟ ਚੌਕ ਲਾਗੇ ਇੱਕ ਟਾਟਾ-ਇੰਡੀਕਾ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਸ਼ਨਾਖ਼ਤ ਸੋਨੂੰ, ਨਰੇਸ਼ ਤੇ ਪਵਨ ਵਜੋਂ ਹੋਈ ਹੈ।
ਕਾਰ ਵਿੱਚ ਚਾਰ ਨੌਜਵਾਨ ਸਨ ਤੇ ਉਨ੍ਹਾਂ ਸਭਨਾਂ ਦੀ ਉਮਰ 21 ਤੋਂ 25 ਸਾਲ ਦੇ ਵਿਚਕਾਰ ਜਾਪਦੀ ਹੈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਤਿੰਨ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ ਤੇ ਚੌਥੇ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਅੱਜ ਸਵੇਰੇ ਹਾਦਸਾ ਵਾਪਰਨ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੀ ਟੀਮ ਨੇ ਘਟਨਾ ਸਥਾਨ `ਤੇ ਪੁੱਜ ਕੇ ਤਹਿਕੀਕਾਤ ਅਰੰਭ ਕੀਤੀ। ਜਾਂਚ ਅਧਿਕਾਰੀ ਸੀਮਾ ਗੁਪਤਾ ਨੇ ਦੱਸਿਆ ਕਿ ਹਾਦਸਾ ਵਾਪਰਨ ਸਮੇਂ ਨੌਜਵਾਨਾਂ ਦੀ ਸ਼ਰਾਬ ਪੀਤੀ ਹੋਈ ਜਾਪਦੀ ਸੀ।