ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

ਪਠਾਨਕੋਟ ਸੜਕ ਹਾਦਸੇ ’ਚ 3 ਨੌਜਵਾਨਾਂ ਦੀ ਮੌਤ

ਪਠਾਨਕੋਟ–ਜੰਮੂ ਕੌਮੀ ਸ਼ਾਹਰਾਹ ਉੱਤੇ ਮਲਿਕਪੁਰ ਚੌਕ ’ਚ ਵਾਪਰੇ ਇੱਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਭਾਣਾ ਸ਼ੁੱਕਰਵਾਰ ਦੇਰ ਰਾਤੀਂ ਵਰਤਿਆ।

 

 

ਇਹ ਤਿੰਨੇ ਨੌਜਵਾਨ ਸੁਜਾਨਪੁਰ ਤੋਂ ਆਪਣੇ ਜੱਦੀ ਪਿੰਡ ਸਰਨਾ ਜਾ ਰਹੇ ਸਨ ਕਿ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ; ਜਿਸ ਕਾਰਨ ਇਹ ਤਿੰਨੇ ਨੌਜਵਾਨ ਮੌਕੇ ’ਤੇ ਹੀ ਮਾਰੇ ਗਏ। ਦ

 

 

ਮਾਰੇ ਗਏ ਨੌਜਵਾਨਾਂ ਦੀ ਸ਼ਨਾਖ਼ਤ 35 ਸਾਲਾ ਭੁਪਿੰਦਰ ਸਿੰਘ, 36 ਸਾਲਾ ਰਾਕੇਸ਼ ਕੁਮਾਰ ਅਤੇ 25 ਸਾਲਾ ਦੀਪਕ ਕੁਮਾਰ ਵਜੋਂ ਹੋਈ ਹੈ। ਇਹ ਸਾਰੇ ਸਰਨਾ ਪਿੰਡ ਦੀ ਗੁਰੂ ਨਾਭਾ ਦਾਸ ਕਾਲੋਨੀ ਦੇ ਵਸਨੀਕ ਸਨ।

 

 

ਇਸ ਹਾਦਸੇ ਦੇ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਉਸ ਤੋਂ ਬਾਅਦ ਅੱਜ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟ–ਮਾਰਟਮ ਕੀਤਾ ਜਾ ਰਿਹਾ ਹੈ।

 

 

ਪੁਲਿਸ ਮੁਤਾਬਕ ਦੀਪਕ ਕੁਮਾਰ ਗੁਜਰਾਤ ਦੀ ਕਿਸੇ ਪ੍ਰਾਈਵੇਟ ਕੰਪਨੀ ’ਚ ਕੰਮ ਕਰਦਾ ਸੀ ਤੇ ਉਹ ਆਪਣੀ ਭੈਣ ਦੇ ਵਿਆਾਹ ਲਈ ਪਠਾਨਕੋਟ ਆਇਆ ਹੋਇਆ ਸੀ। ਉਸ ਨੇ ਕੁਝ ਦਿਨਾਂ ਬਾਅਦ ਗੁਜਰਾਤ ਪਰਤ ਜਾਣਾ ਸੀ।

 

 

ਤਿੰਨ ਨੌਜਵਾਨਾਂ ਦੀ ਅਚਨਚੇਤੀ ਮੌਤ ਤੋਂ ਬਾਅਦ ਪਿੰਡ ਸਰਨਾ ਤੇ ਆਲੇ–ਦੁਆਲੇ ਦੇ ਇਲਾਕੇ ’ਚ ਸੋਗ ਪੱਸਰ ਗਿਆ ਹੈ। ਅੱਜ ਹੀ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

 

 

ਹੁਣ ਉਸ ਵਾਹਨ ਤੇ ਡਰਾਇਵਰ ਦੀ ਭਾਲ਼ ਜਾਰੀ ਹੈ, ਜਿਸ ਕਾਰਨ ਇਨ੍ਹਾਂ ਤਿੰਨੇ ਨੌਜਵਾਨਾਂ ਦੀ ਜਾਨ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Youths killed in Pathankot Road Mishap