ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਦੁੱਧ ਦੇ 30% ਸੈਂਪਲ ਹੋਏ ਫ਼ੇਲ੍ਹ

​​​​​​​ਪੰਜਾਬ ’ਚ ਦੁੱਧ ਦੇ 30% ਸੈਂਪਲ ਹੋਏ ਫ਼ੇਲ੍ਹ

ਸਮੁੱਚੇ ਪੰਜਾਬ ਦੇ ਵੱਖੋ–ਵੱਖਰੇ ਜ਼ਿਲ੍ਹਿਆਂ ਵਿੱਚ ਸਿਹਤ ਵਿਭਾਗ ਵੱਲੋਂ ਦੁੱਧ ’ਚ ਮਿਲਾਵਟ ਦੀ ਪਰਖ ਬਾਰੇ ਇੱਕ ਸਰਵੇਖਣ ਕਰਵਾਇਆ ਗਿਆ ਪਰ ਉਸ ਵਿੱਚੋਂ 30% ਸੈਂਪਲ ਫ਼ੇਲ੍ਹ ਹੋ ਗਏ। ਪਿਛਲੇ ਵਰ੍ਹੇ ਅਕਤੂਬਰ ਤੋਂ ਦਸੰਬਰ ਮਹੀਨਿਆਂ ਦੌਰਾਨ ਕੁੱਲ 506 ਸੈਂਪਲ ਇਕੱਠੇ ਕੀਤੇ ਗਏ ਸਨ ਤੇ ਉਨ੍ਹਾਂ ਦੀ ਪਰਖ ਖਰੜ ਸਥਿਤ ਸੂਬਾ ਖ਼ੁਰਾਕ ਸੁਰੱਖਿਆ ਲੈਬਾਰੇਟਰੀ ਵਿੱਚ ਕਰਵਾਈ ਗਈ ਤੇ ਉਨ੍ਹਾਂ ਵਿੱਚੋਂ 152 ਸੈਂਪਲ ਘਟੀਆ–ਮਿਆਰ ਦੇ ਪਾਏ ਗਏ ਅਤੇ ਇੱਕ ਸੈਂਪਲ ਤਾਂ ਮਨੁੱਖੀ ਖਪਤ ਲਈ ਪੂਰੀ ਤਰ੍ਹਾਂ ਅਣਫ਼ਿੱਟ ਕਰਾਰ ਦਿੱਤਾ ਗਿਆ।

 

 

ਦੁੱਧ ਲਈ ਆਮ ਮਿਆਰੀ ਮਾਪਦੰਡ ਇਹੋ ਹੁੰਦਾ ਹੈ ਕਿ ਉਸ ਵਿੱਚ ਚਿਕਨਾਈ, ਯੂਰੀਆ ਦੀ ਮਾਤਰਾ ਵੇਖੀ ਜਾਂਦੀ ਹੈ ਤੇ ਫਿਰ ਉਸ ਵਿੱਚ ਇਹ ਪਰਖਿਆ ਜਾਂਦਾ ਹੈ ਕਿ ਕਿਤੇ ਉਸ ਵਿੱਚ ਕੋਈ ਹੋਰ ਵਸਤੂ ਤਾਂ ਨਹੀਂ ਮਿਲਾਈ ਹੋਈ। ਇਸ ਬਾਰੇ ਪੂਰੀ ਸੂਚੀ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਵੱਲੋਂ ਤਿਆਰ ਕੀਤੀ ਜਾਂਦੀ ਹੈ।

 

 

ਸਿਹਤ ਵਿਭਾਗ ਸੈਂਪਲਾਂ ਦੀ ਪਰਖ ਇੰਝ ਨਿਯਮਤ ਰੂਪ ਵਿੱਚ ਕਰਦਾ ਹੈ। ਘੀ, ਪਨੀਰ ਤੇ ਦਹੀਂ ਦੀ ਵੀ ਪਰਖ ਕੀਤੀ ਜਾਂਦੀ ਹੈ ਤੇ ਜੇ ਕੋਈ ਸੈਂਪਲ ਘਟੀਆ ਪਾਏ ਜਾਂਦੇ ਹਨ, ਤਾਂ ਅਜਿਹੀਆਂ ਡੇਅਰੀਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ।

 

 

ਦੁੱਧ ਦੇ ਸਭ ਤੋਂ ਵੱਧ ਸੈਂਪਲ ਜਲੰਧਰ ਜ਼ਿਲ੍ਹੇ ’ਚ ਫ਼ੇਲ੍ਹ ਹੋਏ ਹਨ। ਉਸ ਤੋਂ ਬਾਅਦ ਅੰਮ੍ਰਿਤਸਰ ਅਤੇ ਸੰਗਰੂਰ ਦਾ ਨੰਬਰ ਆਉਂਦਾ ਹੈ। ਜਲੰਧਰ ’ਚੋਂ ਕੁੱਲ 94 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿੱਚੋਂ 29 ਫ਼ੇਲ੍ਹ ਹੋ ਗਏ ਹਨ; ਜਦ ਕਿ ਅੰਮ੍ਰਿਤਸਰ ਦੇ 39 ਵਿੱਚੋਂ 18 ਅਤੇ ਸੰਗਰੂਰ ਦੇ 53 ਵਿੱਚੋਂ 15 ਸੈਂਪਲ ਫ਼ੇਲ੍ਹ ਹੋ ਗਏ ਹਨ।

 

 

ਸਰਕਾਰੀ ਰਿਕਾਰਡ ਦਰਸਾਉਂਦੇ ਹਨ ਕਿ ਪਿਛਲੇ ਵਰ੍ਹੇ ਅਕਤੂਬਰ ਤੋਂ ਦਸੰਬਰ ਮਹੀਨਿਆਂ ਦੌਰਾਲ ਸਿਹਤ ਵਿਭਾਗ ਨੇ ਦੁੱਧ ਦੇ 677 ਸੈਂਪਲ ਇਕੱਠੇ ਕੀਤੇ ਸਨ; ਜਿਨ੍ਹਾਂ ਵਿੱਚੋਂ 170 ਘਟੀਆ ਪਾਏ ਗਏ ਸਨ।

 

 

ਪੰਜਾਬ ਦੇ ਖ਼ੁਰਾਕ–ਸੁਰੱਖਿਆ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਸੂਬੇ ਵਿੱਚ ਮਿਲਾਵਟਖੋਰੀ ਵਿਰੁੱਧ ਲਗਾਤਾਰ ਵਿੱਢੀ ਮੁਹਿੰਮ ਕਾਰਨ ਖ਼ੁਰਾਕ ਦੇ ਫ਼ੇਲ੍ਹ ਹੋਣ ਵਾਲੇ ਸੈਂਪਲਾਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਕਮੀ ਦਰਜ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 per cent Milk Samples fail in Punjab