ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਟੀ ਦੇ ਨੌਜਵਾਨ ਦੀ ਨਸਿ਼ਆਂ ਖੁਣੋਂ ਮੌਤ, ਦੋ ਹੋਰਨਾਂ ਨੇ ਛੱਡਿਆ ਜਹਾਨ

ਪੱਟੀ ਦੇ ਨੌਜਵਾਨ ਦੀ ਨਸਿ਼ਆਂ ਖੁਣੋਂ ਮੌਤ

ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਪੱਟੀ ਦੇ ਇੱਕ ਬਿਜਲੀ ਮਕੈਨਿਕ ਕੁਲਵਿੰਦਰ ਸਿੰਘ (30) ਦੀ ਮੌਤ ਸਿਰਫ਼ ਇਸ ਕਾਰਨ ਹੋ ਗਈ ਕਿਉਂਕਿ ਉਸ ਨੂੰ ਨਸਿ਼ਆਂ ਦੀ ਤੋਟ ਲੱਗੀ ਹੋਈ ਸੀ। ਇਹ ਪ੍ਰਗਟਾਵਾ ਹੋਰ ਕਿਸੇ ਨੇ ਨਹੀਂ, ਸਗੋਂ ਕੁਲਵਿੰਦਰ ਸਿੰਘ ਦੇ ਆਪਣੇ ਪਰਿਵਾਰ ਨੇ ਕੀਤਾ ਹੈ। ਉਸ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਨਸ਼ੇ ਦੀਆਂ ਗੋਲ਼ੀਆਂ ਤੇ ਕੈਪਸੂਲ ਲੈਂਦਾ ਆ ਰਿਹਾ ਸੀ।

ਮਾਂ ਪ੍ਰਕਾਸ਼ ਕੌਰ ਨੇ ਕਿਹਾ ਕਿ ਕੁਲਵਿੰਦਰ ਸਿੰਘ ਨੂੰ ਪਿਛਲੇ ਕਈ ਦਿਨਾਂ ਤੋਂ ਨਸ਼ੇ ਨਹੀਂ ਮਿਲ ਰਹੇ ਸਨ, ਜਿਸ ਕਾਰਨ ਉਸ ਦੀ ਹਾਲਤ ਹੋਰ ਵਿਗੜਦੀ ਚਲੀ ਗਈ। ਸਨਿੱਚਰਵਾਰ ਨੂੰ ਸਵੇਰੇ 8 ਕੁ ਵਜੇ ਉਹ ਦਮ ਤੋੜ ਗਿਆ।

ਐੱਸਐੱਚਓ ਰਾਜੇਸ਼ ਕੱਕੜ ਨੇ ਕੁਲਵਿੰਦਰ ਸਿੰਘ ਦੀ ਮੌਤ ਦਾ ਕੋਈ ਕਾਰਨ ਦੱਸਣ ਤੋਂ ਟਾਲ਼ਾ ਵੱਟਿਆ। ਉਨ੍ਹਾਂ ਕਿਹਾ ਕਿ ਉਸ ਦੇ ਕਿਸੇ ਰਿਸ਼ਤੇਦਾਰ ਨੇ ਕੋਈ ਸਿ਼ਕਾਇਤ ਹੀ ਦਰਜ ਨਹੀਂ ਕਰਵਾਈ। ਕੁਲਵਿੰਦਰ ਆਪਣੇ ਪਿੱਛੇ ਆਪਣੀ ਪਤਨੀ ਤੇ ਤਿੰਨ ਅਤੇ ਦੋ ਸਾਲ ਦੇ ਦੋ ਪੁੱਤਰ ਛੱਡ ਗਿਆ ਹੈ।


ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ

ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਕਲੇਰ ਘੁਮਾਣ `ਚ 30 ਸਾਲਾ ਜਤਿੰਦਰ ਸਿੰਘ ਦੀ ਨਸਿ਼ਆਂ ਦੀ ਸ਼ੱਕੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਐੱਸਐੱਸਪੀ ਪਰਮਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਨਿੰਦਰ ਕੌਰ ਦੇ ਬਿਆਨ ਦੇ ਆਧਾਰ `ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਇਸੇ ਪਿੰਡ ਦੇ ਅਵਤਾਰ ਸਿੰਘ, ਸਿਮਰਨ ਸਿੰਘ, ਰਮਿੰਦਰ ਸਿੰਘ, ਅਮਨਦੀਪ ਸਿੰਘ ਖਿ਼ਲਾਫ਼ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ,‘ਜਤਿੰਦਰ ਸਿੰਘ ਜਿ਼ਆਦਾਤਰ ਅਮਨਦੀਪ ਤੇ ਚਮਕੌਰ ਤੋਂ ਹੀ ਨਸ਼ੀਲੇ ਪਦਾਰਥ ਖ਼ਰੀਦਦਾ ਹੁੰਦਾ ਸੀ। ਸਿਮਰਨ, ਅਵਤਾਰ ਤੇ ਰਮਿੰਦਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਹ ਨਸ਼ੇ ਨਹੀਂ ਕਰਦੇ।`

23 ਸਾਲਾਂ ਦੇ ਇੱਕ ਹੋਰ ਨੌਜਵਾਨ ਰਿਚੀ ਕੁਮਾਰ ਦੀ ਸ਼ੁੱਕਰਵਾਰ ਤੇ ਸਨਿੱਚਰਵਾਰ ਦੀ ਰਾਤ ਨੂੰ ਜਲੰਧਰ `ਚ ਮੌਤ ਹੋ ਗਈ ਹੈ। ਉਸ ਦਾ ਵਿਆਹ ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੋਇਆ ਸੀ। ਐੱਸਐੱਚਓ ਸੁਖਬੀਰ ਸਿੰਘ ਨੇ ਦੱਸਿਆ ਕਿ ਰਿੱਕੀ ਪਿਛਲੇ ਕਈ ਸਾਲਾਂ ਤੋਂ ਨਸ਼ੀਲੇ ਪਦਾਰਥ ਲੈਂਦਾ ਆ ਰਿਹਾ ਸੀ ਤੇ ਬੀਤੀ 26 ਜੂਨ ਤੋਂ ਉਸ ਦਾ ਬਾਕਾਇਦਾ ਇਲਾਜ ਵੀ ਸ਼ੁਰੂ ਹੋ ਗਿਆ ਸੀ। ਐੱਸਐੱਚਓ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਹੈ ਕਿ ਪਿੱਛੇ ਜਿਹੇ ਰਿੱਕੀ ਨੇ ਨਸ਼ੇ ਛੱਡ ਦਿੱਤੇ ਸਨ ਕਿਉਂਕਿ ਡ੍ਰੱਗਜ਼ ਕਾਰਨ ਉਸ ਨੂੰ ‘ਹੈਪੇਟਾਈਟਿਸ ਸੀ` ਰੋਗ ਹੋ ਗਿਆ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:30 years old dies as he did not get drugs