ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜੀ ਟਰੱਕ ’ਚ ਫ਼ਿਰੋਜ਼ਪੁਰ ਤੋਂ ਪਠਾਨਕੋਟ ਲਿਜਾਂਦਾ ਜਾ ਰਿਹਾ 300 ਕਿਲੋ ਚੂਰਾ–ਪੋਸਤ ਫੜਿਆ

ਫ਼ੌਜੀ ਟਰੱਕ ’ਚ ਫ਼ਿਰੋਜ਼ਪੁਰ ਤੋਂ ਪਠਾਨਕੋਟ ਲਿਜਾਂਦਾ ਜਾ ਰਿਹਾ 300 ਕਿਲੋ ਚੂਰਾ–ਪੋਸਤ ਫੜਿਆ

ਸਪੈਸ਼ਲ ਟਾਸਕ ਫ਼ੋਰਸ (STF) ਨੇ ਫ਼ੌਜੀ ਕੈਂਟੀਨ ਦੇ ਸਾਮਾਨ ਨਾਲ ਲੱਦੇ ਟਰੱਕ ਵਿੱਚੋਂ 300 ਕਿਲੋਗ੍ਰਾਮ ਨਸ਼ੀਲਾ ਪਦਾਰਥ ਚੂਰਾ–ਪੋਸਤ ਬਰਾਮਦ ਕੀਤਾ ਹੈ। ਇਹ ਟਰੱਕ ਫ਼ਿਰੋਜ਼ਪੁਰ ਤੋਂ ਪਠਾਨਕੋਟ ਦੀ ਫ਼ੌਜੀ ਕੰਟੀਨ ’ਚ ਜਾ ਰਿਹਾ ਸੀ।

 

 

ਪੁਲਿਸ ਨੇ ਇੱਕ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ, ਜਦ ਕਿ ਦੂਜਾ ਭੱਜ ਗਿਆ। ਨਸ਼ੇ ਦੀ ਇਹ ਵੱਡੀ ਖੇਪ ਬਰਾਮਦ ਹੋਣ ਕਾਰਨ ਫ਼ੌਜ ਦੀਆਂ ਖ਼ੁਫ਼ੀਆ ਏਜੰਸੀਆਂ ਵਿੱਚ ਭਾਜੜਾਂ ਮੱਚ ਗਈਆਂ ਹਲ।

 

 

ਪੁਲਿਸ ਅਨੁਸਾਰ ਐੱਸਟੀਐੱਫ਼ ਨੇ ਸਤੀਏ ਵਾਲਾ ਚੌਕ ਕੋਲ ਗਸ਼ਤ ਦੌਰਾਨ ਇਸ ਟਰੱਕ ਨੂੰ ਫੜਿਆ। ਦਰਅਸਲ, ਪਹਿਲਾਂ ਕਿਸੇ ਮੁਖ਼ਬਰ ਨੇ ਦੱਸ ਦਿੱਤਾ ਸੀ ਕਿ ਫ਼ੌਜੀ ਟਰੱਕ ਵਿੱਚ ਨਸ਼ਾ ਲਿਜਾਂਦਾ ਜਾ ਰਿਹਾ ਹੈ।

 

 

ਜਦੋਂ ਉਸ ਟਰੱਕ ਦੀ ਤਲਾਸ਼ੀ ਲਈ ਗਈ, ਤਾਂ ਉਸ ਵਿੱਚੋਂ ਤਿੰਨ ਕੁਇੰਟ ਚੂਰਾ–ਪੋਸਤ ਬਰਾਮਦ ਹੋਇਆ। ਐੱਸਟੀਐੱਫ਼ ਨੇ ਟਰੱਕ ਵਿੱਚ ਮੌਜੂਦ ਤ੍ਰਿਲੋਕ ਸਿੰਘ ਨਿਵਾਸੀ ਊਝਾਵਾਲੀ ਢਾਣੀ – ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ।

 

 

ਪਰ ਇੱਕ ਹੋਰ ਮੁਲਜ਼ਮ ਬਲਵਿੰਦਰ ਸਿੰਘ ਨਿਵਾਸੀ ਸਰਹਾਲ਼ੀ ਮੌਕੇ ਤੋਂ ਫ਼ਰਾਰ ਹੋ ਗਿਆ।

 

 

ਸੂਤਰਾਂ ਮੁਤਾਬਕ ਇਹ ਬਹੁਤ ਲੰਮੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਸਨ। ਫ਼ੌਜੀ ਸਾਮਾਨ ਲੱਦਿਆ ਹੋਣ ਕਾਰਨ ਟਰੱਕ ਨੂੰ ਕਿਸੇ ਵੀ ਨਾਕੇ ’ਤੇ ਰੋਕਿਆ ਨਹੀਂ ਸੀ ਜਾਂਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 KG drugs recovered in Military truck was going from Ferozepur to Pathankot