ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਫਸੇ 300 NRIs ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ–ਕੈਨੇਡਾ ਪਰਤੇ

ਪੰਜਾਬ ’ਚ ਫਸੇ 300 NRIs ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ–ਕੈਨੇਡਾ ਪਰਤੇ

ਕੋਰੋਨਾ ਲੌਕਡਾਊਨ ਕਾਰਨ ਪੰਜਾਬ ’ਚ ਫਸੇ 300 ਐੱਨਆਰਆਈਜ਼ (NRIs) ਕੱਲ੍ਹ ਮੰਗਲਵਾਰ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਕੈਨੈਡਾ ਤੇ ਅਮਰੀਕਾ ਪਰਤ ਗਏ। ਉਹ ਏਅਰ ਇੰਡੀਆ ਦੇ ਚਾਰਟਰਟਰਡ ਹਵਾਈ ਜਹਾਜ਼ਾਂ ਰਾਹੀਂ ਕੱਲ੍ਹ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਨਵੀਂ ਦਿੱਲੀ ਰਵਾਨਾ ਹੋਵੇ, ਜਿੱਥੋਂ ਉਹ ਅੱਗੇ ਕੈਨੇਡਾ ਤੇ ਅਮਰੀਕਾ ਚਲੇ ਗਏ।

 

 

ਕੈਨੇਡਾ ਤੇ ਅਮਰੀਕਾ ਨੇ ਆਪੋ–ਆਪਣੇ ਨਾਗਰਿਕਾਂ ਦੀ ਮੰਗ ’ਤੇ ਵਿਸ਼ੇਸ਼ ਉਡਾਣਾਂ ਦੇ ਇੰਤਜ਼ਾਮ ਕੀਤੇ ਹੋਏ ਹਨ। ਹਰ ਦੇਸ਼ ’ਚ ਮੌਜੂਦ ਸਫ਼ਾਰਤਖਾਨੇ ਅਜਿਹੀਆਂ ਉਡਾਣਾਂ ਦੇ ਇੰਤਜ਼ਾਮ ਕਰਵਾ ਰਹੇ ਹਨ। ਕੱਲ੍ਹ 96 ਵਿਅਕਤੀ ਅਮਰੀਕਾ ਲਈ ਰਵਾਨਾ ਹੋਏ ਤੇ 204 ਕੈਨੇਡਾ ਗਏ ਹਨ।

 

 

ਅਮਰੀਕਾ ਦਾ ਹਵਾਈ ਜਹਾਜ਼ ਉਨ੍ਹਾਂ ਨੂੰ ਸਾਨ ਫ਼ਰਾਂਸਿਸਕੋ (ਕੈਲੀਫ਼ੋਰਨੀਆ) ਅਤੇ ਕੈਨੇਡਾ ਦਾ ਹਵਾਈ ਜਹਾਜ਼ ਟੋਰਾਂਟੋ ਦੇ ਹਵਾਈ ਅੱਡੇ ’ਤੇ ਲੈ ਕੇ ਗਿਆ ਹੈ।

 

 

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਹਵਾਈ ਅੱਡੇ ’ਤੇ ਪੁੱਜਣ ਲਈ ਖਾਸ ਕਰਫ਼ਿਊ–ਪਾਸ ਜਾਰੀ ਕੀਤੇ ਸਨ।

 

 

ਇਨ੍ਹਾਂ ਸਾਰੇ ਯਾਤਰੀਆਂ ਨੇ 14–14 ਦਿਨਾਂ ਦਾ ਕੁਆਰੰਟੀਨ ਸਮਾਂ ਮੁਕੰਮਲ ਕੀਤਾ ਹੋਇਆ ਹੈ ਪਰ ਫਿਰ ਵੀ ਕੱਲ੍ਹ ਯਾਤਰੀ ਟਰਮੀਨਲ ਦੇ ਅੰਦਰ ਮੈਡੀਕਲ ਟੀਮਾਂ ਨੇ ਉਨ੍ਹਾਂ ਦਾ ਦੋਬਾਰਾ ਮੈਡੀਕਲ ਨਿਰੀਖਣ ਕੀਤਾ।

 

 

ਹੋਰ ਐੱਨਆਰਆਈਜ਼ ਅੱਜ ਵੀ ਕੈਨੇਡਾ ਤੇ ਅਮਰੀਕਾ ਲਈ ਰਵਾਨਾ ਹੋਣੇ ਹਨ।

 

 

ਡੀਸੀ ਨੇ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਨੇ ਵੀ 4,000 NRIs ਨੂੰ ਪੰਜਾਬ ਤੋਂ ਵਾਪਸ ਲਿਜਾਣ ਲਈ ਖਾਸ ਇੰਤਜ਼ਾਮ ਕੀਤੇ ਹਨ। ਅਜਿਹੀਆਂ ਖਾਸ ਉਡਾਣਾਂ ਦੇ ਕਿਰਾਏ ਕਾਫ਼ੀ ਜ਼ਿਆਦਾ ਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:300 NRIs return US and Canada who were stranded in Punjab