ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3000 ਥਾਈਂ ਛਾਪੇ, 650 ਕੇਸ ਦਰਜ, ਵਸੂਲਿਆ 65 ਲੱਖ ਜੁਰਮਾਨਾ

ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਤਿਉਹਾਰ ਸੀਜ਼ਨ ਬੀਤਣ ਦੇ ਬਾਵਜੂਦ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੀ ਹੋਈ ਹੈ ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ 'ਕਮਿਸ਼ਨਰੇਟ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ' ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਖੁਰਾਕੀ ਵਸਤਾਂ ਦੀ ਜਾਂਚ ਲਈ ਤਿੰਨ ਹਜ਼ਾਰ ਥਾਈਂ ਛਾਪੇ ਮਾਰੇ ਖੁਰਾਕੀ ਵਸਤਾਂ ਵਿੱਚ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਨੇ ਸਬੰਧਤ ਅਦਾਲਤਾਂ ਵਿੱਚ 650 ਕੇਸ ਦਰਜ ਕੀਤੇ ਹਨ ਕੁੱਝ ਕੇਸ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਵੀ ਚੱਲ ਰਹੇ ਹਨ ਇਨ੍ਹਾਂ ਕੇਸਾਂ ਵਿੱਚ ਖੁਰਾਕੀ ਵਸਤਾਂ ਅਸੁਰੱਖਿਅਤ ਪਾਈਆਂ ਗਈਆਂਨਵੰਬਰ ਮਹੀਨੇ ਤੋਂ ਜਨਵਰੀ ਮਹੀਨੇ ਦੇ ਅੰਤ ਤੱਕ ਦੇ ਸਮੇਂ ਦੌਰਾਨ ਕੀਤੀ ਕਾਰਵਾਈ ਵਿੱਚ ਤਕਰੀਬਨ 600 ਮਿਲਾਵਟਖੋਰ ਕਾਰੋਬਾਰੀਆਂ ਤੋਂ 65 ਲੱਖ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਇਸ ਦੌਰਾਨ ਲੋਕਾਂ ਨੂੰ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਜਾਗਰੂਕ ਕਰਨ ਲਈ 270 ਜਾਗਰੂਕਤਾ ਕੈਂਪ ਲਾਏ ਗਏ ਇਸ ਤੋਂ ਇਲਾਵਾ ਵਿਭਾਗ ਨੇ ਦੋ ਖੁਰਾਕ ਸੁਰੱਖਿਆ ਵੈਨਾਂ ਚਲਾਈਆਂ ਹਨ, ਜਿਨ੍ਹਾਂ ਨੇ ਖਪਤਕਾਰਾਂ ਤੋਂ ਖੁਰਾਕੀ ਵਸਤਾਂ ਦੇ 2400 ਨਮੂਨੇ ਭਰੇ ਗਏ ਅਤੇ ਘਟੀਆ ਦਰਜੇ ਦੇ 2700 ਕਿਲੋ ਦੁੱਧ ਤੇ ਦੁੱਧ ਉਤਪਾਦ ਤੇ 315 ਕਿਲੋ ਫਲ ਫੜੇ ਗਏ'ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ' ਦੇ ਕਮਿਸ਼ਨਰ ਅਤੇ ਮਿਸ਼ਨ 'ਤੰਦਰੁਸਤ ਪੰਜਾਬ' ਦੇ ਮਿਸ਼ਨ ਡਾਇਰੈਕਟਰ . ਕਾਹਨ ਸਿੰਘ ਪੰਨੂੰ ਨੇ ਘਟੀਆ ਦਰਜੇ ਦੀਆਂ ਖੁਰਾਕੀ ਵਸਤਾਂ ਵੇਚਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਖੁਰਾਕੀ ਵਸਤਾਂ ਵਿੱਚ ਮਿਲਾਵਟ ਕਰਨ ਵਾਲੇ ਕਾਰੋਬਾਰੀਆਂ ਖ਼ਿਲਾਫ਼ ਛਾਪੇ ਜਾਰੀ ਰਹਿਣਗੇ ਅਤੇ ਵਿਭਾਗ ਸਬੰਧਤ ਅਦਾਲਤਾਂ ਨੂੰ ਅਪੀਲ ਕਰੇਗਾ ਕਿ ਉਹ ਅਜਿਹੇ ਦੋਸ਼ੀਆਂ ਨੂੰ ਵੱਡੇ ਜੁਰਮਾਨਾ ਕਰਨ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3000 stamps 650 cases registered Recovery fee of 65 lacs