ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਰਜਾਹ ਤੋਂ ਚੰਡੀਗੜ੍ਹ ਹਵਾਈ ਅੱਡੇ ਪੁੱਜੇ ਨਾਗਪੁਰ ਦੇ ਯਾਤਰੀ ਤੋਂ 31 ਲੱਖ ਦਾ ਸੋਨਾ ਫੜਿਆ

ਸ਼ਾਰਜਾਹ ਤੋਂ ਚੰਡੀਗੜ੍ਹ ਹਵਾਈ ਅੱਡੇ ਪੁੱਜੇ ਨਾਗਪੁਰ ਦੇ ਯਾਤਰੀ ਤੋਂ 31 ਲੱਖ ਦਾ ਸੋਨਾ ਫੜਿਆ

ਸ਼ਾਰਜਾਹ ਤੋਂ ਚੰਡੀਗੜ੍ਹ ਪਰਤੇ ਇੱਕ ਹਵਾਈ ਯਾਤਰੀ ਤੋਂ 31 ਲੱਖ ਰੁਪਏ ਮੁੱਲ ਦੇ 1 ਕਿਲੋਗ੍ਰਾਮ ਸੋਨੇ ਦੇ ਬਿਸਕੁਟ ਬਰਾਮਦ ਹੋਏ ਹਨ,ਜੋ ਉਸ ਨੇ ਆਪਣੇ ਲੱਕ ਦੁਆਲ਼ੇ ਬੰਨ੍ਹੇ ਹੋਏਸਨ।


ਕਸਟਮਜ਼ ਅਧਿਕਾਰੀ ਜਦੋਂ ਨਾਗਪੁਰ ਦੇ ਪ੍ਰਕਾਸ਼ ਹੀਰਾਨੰਦ ਚੁਟਾਨੀ ਦੀ ਤਲਾਸ਼ੀ ਲੈ ਰਹੇ ਸਨ, ਤਾਂ ਉਸ ਦਾ ਵਿਵਹਾਰ ਕੁਝ ਸ਼ੱਕੀ ਜਾਪਿਆ। ਜਦੋਂ ਉਸ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ, ਤਾਂ ਉਸ ਕੋਲੋਂ ਇੱਕ ਪਾਊਚ ਵਿੱਚ ਲੁਕਾ ਕੇ ਰੱਖੇ ਸੋਨੇ ਦੇ 9 ਬਿਸਕੁਟ ਮਿਲੇ, ਜੋ ਉਸ ਨੇ ਆਪਣੀ ਕਰਮ ਦੁਆਲ਼ੇ ਬੰਨ੍ਹੇ ਹੋਏ ਸਨ।


ਮੈਟਲ ਡਿਟੈਕਟਰ ਰਾਹੀਂ ਉਹ ਬਿਸਕੁਟ ਲੱਭਣ ਵਿੱਚ ਮਦਦ ਮਿਲੀ। ਉਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਸਟਮਜ਼ ਕਾਨੂੰਨ ਅਧੀਨ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ।


ਸਤੰਬਰ 2016 `ਚ ਜਦ ਤੋਂ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਈਆਂ ਹਨ; ਤਦ ਤੋਂ ਲੈ ਕੇ ਹੁਣ ਤੱਕ 13.5 ਕਰੋੜ ਰੁਪਏ ਮੁੱਲ ਦਾ 44 ਕਿਲੋਗ੍ਰਾਮ ਗ਼ੈਰ-ਕਾਨੂੰਨੀ ਸੋਨਾ ਫੜਿਆ ਕੀਤਾ ਜਾ ਚੁੱਕਾ ਹੈ।


ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਨੇ ਯਾਤਰੀਆਂ ਤੋਂ ਹੁਣ ਤੱਕ 22 ਕਿਲੋਗ੍ਰਾਮ ਸੋਨਾ ਤੇ ਇੰਨਾ ਹੀ ਸੋਨਾ ਕਸਟਮਜ਼ ਅਧਿਕਾਰੀਆਂ ਨੇ ਫੜਿਆ ਹੈ। ਦੋ ਸਾਲਾਂ ਦੌਰਾਨ ਹੁਣ ਤੱਕ ਇਸ ਸਬੰਧੀ 40 ਮਾਮਲੇ ਦਰਜ ਹੋ ਚੁੱਕੇ ਹਨ।


ਦੁਬਈ ਤੇ ਸ਼ਾਰਜਾਹ ਦੇ ਬਾਜ਼ਾਰਾਂ `ਚੋਂ ਸ਼ੁੱਧ ਸੋਨਾ ਕਾਫ਼ੀ ਸਸਤਾ ਮਿਲਦਾ ਹੈ; ਇਸੇ ਲਈ ਬਹੁਤੇ ਯਾਤਰੀ ਉੱਥੋਂ ਸੋਨਾ ਲੈ ਕੇ ਆਉਂਦੇ ਹਨ। ਇੱਕ ਕਿਲੋਗ੍ਰਾਮ ਸੋਨੇ ਪਿੱਛੇ 5 ਲੱਖ ਰੁਪਏ ਦਾ ਫ਼ਾਇਦਾ ਹੁੰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:31 lakh gold seized at chandigarh airport