ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ ਦੇ 313 ਮਾਮਲਿਆਂ ਦੀ ਪੁਸ਼ਟੀ,18 ਮੌਤਾਂ, ਮੋਹਾਲੀ 'ਚ 63 ਮਾਮਲੇ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ 26 ਅਪ੍ਰੈਲ 2020 ਸ਼ਾਮ 6 ਵਜੇ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 14317 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 313 ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਸੇ ਤਰ੍ਹਾਂ 10497 ਦੀ ਰਿਪੋਰਟ ਨੈਗੇਟਿਵ ਅਤੇ 3507 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋਈ ਹੈ। ਮੋਹਾਲੀ ਵਿੱਚ 63, ਜਲੰਧਰ ਵਿੱਚ 69 ਅਤੇ ਪਟਿਆਲਾ ਵਿੱਚ 61 ਮਾਮਲੇ ਸਾਹਮਣੇ ਆਏ ਹਨ।

 

 

 

ਦੇਸ਼ 'ਚ 24 ਘੰਟੇ 'ਚ ਕੋਰੋਨਾ ਵਾਇਰਸ ਕਾਰਨ 47 ਮੌਤਾਂ, 1975 ਨਵੇਂ ਕੇਸ
 
ਭਾਰਤ 'ਚ ਵਿਦੇਸ਼ੀ ਨਾਗਰਿਕਾਂ ਸਮੇਤ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅੱਜ ਐਤਵਾਰ ਨੂੰ ਵੱਧ ਕੇ 26,917 ਹੋ ਗਈ। ਜਾਰੀ ਅੰਕੜਿਆਂ 'ਚ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਕੋਵਿਡ-19 ਦੀ ਲਾਗ ਕਾਰਨ 826 ਮੌਤਾਂ ਹੋਈਆਂ ਹਨ ਅਤੇ ਇਸ ਸਮੇਂ ਕੁਲ 20,177 ਲੋਕ ਮਹਾਮਾਰੀ ਨਾਲ ਪੀੜਤ ਹਨ।
 

ਇਸ ਦੇ ਨਾਲ ਹੀ ਪਿਛਲੇ 24 ਘੰਟੇ 'ਚ ਕੋਰੋਨਾ ਦੇ 1975 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 47 ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ​ਚੁੱਕੇ ਹਨ। ਪਿਛਲੇ 24 ਘੰਟੇ 'ਚ 249 ਲੋਕਾਂ ਦੇ ਠੀਕ ਹੋਣ ਮਗਰੋਂ ਅਜਿਹੇ ਲੋਕਾਂ ਦੀ ਗਿਣਤੀ 5914 'ਤੇ ਪਹੁੰਚ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:313 CORONA POSITIVE CASES IN PUNJAB AND 18 DEATHS