ਇੱਥੇ 9 ਸਾਲਾਂ ਦੀ ਇੱਕ ਬੱਚੀ ਨਾਲ 32 ਸਾਲਾਂ ਦੇ ਇੱਕ ਗੁਆਂਢੀ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਅੱਜ ਬੁੱਧਵਾਰ ਨੂੰ ਇੱਕ ਗ਼ੈਰ-ਸਰਕਾਰੀ ਜੱਥੇਬੰਦੀ ‘ਨੌਜਵਾਨ ਸੰਗਠਨ ਸੇਵਾ ਸਮਿਤੀ` ਵੱਲੋਂ ਸਕੂਲ `ਚ ਬੱਚਿਆਂ ਨੂੰ ‘ਦੂਜੇ ਦੀ ਚੰਗੀ ਛੋਹ ਤੇ ਮਾੜੀ ਛੋਹ` ਬਰੇ ਜਾਗਰੂਕ ਕੀਤਾ ਜਾ ਰਿਹਾ ਸੀ। ਉਸ ਪ੍ਰੋਗਰਾਮ ਤੋਂ ਬਾਅਦ ਪੀੜਤ ਬੱਚੀ ਨੇ ਆਪਣੇ ਨਾਲ ਹੋਈ ਵਧੀਕੀ ਬਾਰੇ ਆਪਣੀ ਕਲਾਸ ਦੀ ਅਧਿਆਪਕਾ ਨੂੰ ਦੱਸਿਆ।
ਸਕੂਲੀ ਬੱਚਿਆਂ ਨੂੰ ਇੱਕ ਗ੍ਰਾਫਿ਼ਕ ਵਿਡੀਓ ਵਿਖਾਈ ਗਈ ਸੀ, ਤਾਂ ਜੋ ਉਨ੍ਹਾਂ ਨੂੰ ਸੈਕਸ ਹਮਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਉਸ ਵਰਕਸ਼ਾਪ ਤੋਂ ਬਾਅਦ ਬੱਚੀ ਨੇ ਆਪਣੀ ਕਲਾਸ ਦੀ ਅਧਿਆਪਕਾ ਨੁੰ ਦੱਸਿਆ ਕਿ ਉਸ ਦੇ ਗੁਆਂਢੀ ਨੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸ ਨਾਲ ਦੋ ਵਾਰ ਬਲਾਤਕਾਰ ਕੀਤਾ ਸੀ; ਪਹਿਲੀ ਵਾਰ ਮਈ `ਚ ਤੇ ਦੂਜੀ ਵਾਰ ਜੁਲਾਈ `ਚ। ਇਸ ਤੋਂ ਬਾਅਦ ਅਧਿਆਪਕਾ ਨੇ ਸਕੂਲ ਦੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਦੱਸਿਆ ਗਿਆ। ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਹੈ। ਗ਼ੈਰ-ਸਰਕਾਰੀ ਜੱਥੇਬੰਦੀ ਦੇ ਸੰਚਾਲਕ ਜਿਓਤੀ ਨੇ ਦੱਸਿਆ ਕਿ ਉਹ ਸਕੁਲਾਂ `ਚ ਬੱਚਿਆਂ ਨੂੰ ਜਾਗਰੂਕ ਕਰਨ ਦਾ ਕੰਮ ਪਿਛਲੇ ਅੱਠ ਵਰ੍ਹਿਆਂ ਤੋਂ ਕਰ ਰਹੇ ਹਨ।
32 ਸਾਲਾ ਮੁਲਜ਼ਮ ਪਟਿਆਲ਼ੇ `ਚ ਸੜਕ `ਤੇ ਬਹਿ ਕੇ ਪਰੌਂਠੇ ਵੇਚਦਾ ਰਿਹਾ ਹੈ। ਉਸ ਦੀ ਆਪਣੀ ਖ਼ੁਦ ਦੀ ਇੱਕ ਧੀ ਸਮੇਤ ਦੋ ਨਾਬਾਲਗ਼ ਬੱਚੇ ਹਨ। ਪੁਲਿਸ ਹੁਣ ਇਹ ਤਹਿਕੀਕਾਤ ਵੀ ਕਰਦੀ ਰਹੀ ਹੈ ਕਿ ਕਿਤੇ ਉਹ ਆਪਣੀ ਧੀ ਨੂੰ ਹੀ ਤਾਂ ਹਵਸ ਦੀ ਸਿ਼ਕਾਰ ਨਹੀਂ ਬਣਾਉਂਦਾ ਰਿਹਾ।
ਉੱਧਰ ਪੀੜਤ ਬੱਚੀ ਦੇ ਨਾਲ-ਨਾਲ ਮੁਲਜ਼ਮ ਦੇ ਬੱਚਿਆਂ ਦੀ ਵੀ ਕਾਊਂਸਲਿੰਗ ਕੀਤੀ ਜਾਵੇਗੀ।