ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੜੇਮਾਰ ਨਾਲ ਸੰਗਰੂਰ ਜ਼ਿਲ੍ਹੇ ’ਚ 3,200 ਏਕੜ ਫ਼ਸਲ ਤਬਾਹ, ਗਿਰਦਾਵਰੀ ਦੇ ਹੁਕਮ

ਗੜੇਮਾਰ ਨਾਲ ਸੰਗਰੂਰ ਜ਼ਿਲ੍ਹੇ ’ਚ 3,200 ਏਕੜ ਫ਼ਸਲ ਤਬਾਹ, ਗਿਰਦਾਵਰੀ ਦੇ ਹੁਕਮ

ਮੰਗਲਵਾਰ ਦੇਰ ਸ਼ਾਮੀਂ ਭਾਰੀ ਮੀਂਹ ਤੇ ਗੜੇਮਾਰ ਕਾਰਨ ਸੰਗਰੂਰ ਜ਼ਿਲ੍ਹੇ ਵਿੱਚ 3,200 ਏਕੜ ਰਕਬੇ ’ਚ ਕਣਕ ਤੇ ਹੋਰ ਫ਼ਸਲਾਂ ਤਬਾਹ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋੜੀ ਨੇ ਅੱਜ ਸਾਰੀਆਂ ਪ੍ਰਭਾਵਿਤ ਸਬ–ਡਿਵੀਜ਼ਨਾਂ ਵਿੱਚ ਕਿਸਾਨਾਂ ਦੇ ਨੁਕਸਾਨ ਦੇ ਮੁਲਾਂਕਣ ਲਈ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ।

 

 

ਸੰਗਰੂਰ ਜ਼ਿਲ੍ਹੇ ਦੇ ਸ਼ੇਰਪੁਰ ਤੇ ਮਾਲੇਰਕੋਟਲਾ ਇਲਾਕਿਆਂ ’ਚ ਬੀਤੇ ਕੱਲ੍ਹ ਭਾਰੀ ਗੜੇਮਾਰ ਹੋਈ ਸੀ। ਬਹੁਤ ਸਾਰੀਆਂ ਥਾਵਾਂ ’ਤੇ ਬਿਲਕੁਲ ਪਹਾੜਾਂ ਵਾਂਗ ਬਰਫ਼ਬਾਰੀ ਦਾ ਅਹਿਸਾਸ ਹੋ ਰਿਹਾ ਸੀ। ਇਸੇ ਕਰ ਕੇ ਕੱਲ੍ਹ ਆਵਾਜਾਈ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਜ਼ਿਲ੍ਹੇ ’ਚ ਸਭ ਤੋਂ ਵੱਧ ਨੁਕਸਾਨ ਸੰਦੌੜ, ਮਾਣਕੀ ਤੇ ਪੰਜਗਰਾਈਆਂ ਪਿੰਡਾਂ ਵਿੱਚ ਹੋਇਆ ਦੱਸਿਆ ਜਾਂਦਾ ਹੈ।

 

 

ਪਿੰਡ ਮਾਣਕੀ ਦੇ ਕਿਸਾਨ ਅਜਮੇਰ ਸਿੰਘ ਹੁਰਾਂ ਦੱਸਿਆ ਕਿ ਕਣਕ ਤੇ ਹੋਰ ਫ਼ਸਲਾਂ ਇਸ ਗੜੇਮਾਰ ਨੇ ਤਬਾਹ ਕਰ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਪੰਜਾਬ ’ਚ ਅਸਮਾਨੋਂ ਡਿੱਗੀ ਦੋ ਫ਼ੁੱਟ ਬਰਫ਼ ਪਹਿਲੀ ਵਾਰ ਤੱਕੀ ਹੈ। ਮੈਂ ਕਿਰਾਏ ’ਤੇ 15 ਏਕੜ ਜ਼ਮੀਨ ਲਈ ਸੀ ਪਰ ਉਸ ਵਿੱਚ ਖੜ੍ਹੀ ਸਾਰੀ ਫ਼ਸਲ ਬਰਬਾਦ ਹੋ ਗਈ ਹੈ।

ਗੜੇਮਾਰ ਨਾਲ ਸੰਗਰੂਰ ਜ਼ਿਲ੍ਹੇ ’ਚ 3,200 ਏਕੜ ਫ਼ਸਲ ਤਬਾਹ, ਗਿਰਦਾਵਰੀ ਦੇ ਹੁਕਮ

 

ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਅੱਜ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਦਾ ਦੌਰਾ ਕਰ ਕੇ ਨੁਕਸਾਨੀਆਂ ਫ਼ਸਲਾਂ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ 1,000 ਏਕੜ ਫ਼ਸਲ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ; ਜਿਸ ਦੀ ਬਾਕਾਇਦਾ ਪੁਸ਼ਟੀ ਹੋ ਚੁੱਕੀ ਹੈ। ਸਾਰੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਗਿਰਦਾਵਰੀ ਕੀਤੀ ਜਾ ਰਹੀ ਹੈ।

 

 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਉਨ੍ਹਾਂ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਐੱਸਡੀਐੱਮਜ਼ ਵੱਲੋਂ ਆਪਣੀਆਂ ਰਿਪੋਰਟਾਂ ਵੀ ਛੇਤੀ ਪੇਸ਼ ਕਰ ਦਿੱਤੀਆਂ ਜਾਣਗੀਆਂ।

ਗੜੇਮਾਰ ਨਾਲ ਸੰਗਰੂਰ ਜ਼ਿਲ੍ਹੇ ’ਚ 3,200 ਏਕੜ ਫ਼ਸਲ ਤਬਾਹ, ਗਿਰਦਾਵਰੀ ਦੇ ਹੁਕਮ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3200 Acre Crops damaged due to hailstorm in Sangrur