ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ 'ਚ ਕੋਰੋਨਾ ਦੇ 36 ਨਵੇਂ ਮਰੀਜ਼ ਮਿਲੇ, ਕੁੱਲ ਗਿਣਤੀ 266 ਹੋਈ

ਪੰਜਾਬ 'ਚ ਅੰਮ੍ਰਿਤਸਰ ਜ਼ਿਲ੍ਹਾ ਕੋਰੋਨਾ ਦੇ ਮਾਮਲਿਆਂ 'ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਅੱਜ ਬੁੱਧਵਾਰ ਨੂੰ ਅੰਮ੍ਰਿਤਸਰ 'ਚ ਕੋਰੋਨਾ ਦੇ ਨਵੇਂ 36 ਪਾਜ਼ੀਟਿਵ ਮਾਮਲੇ ਮਿਲੇ ਹਨ। ਇਹ ਸਾਰੇ ਲੋਕ ਮਹਾਰਾਸ਼ਟਰ ਸਥਿੱਤ ਨਾਂਦੇੜ ਦੇ ਗੁਰਦੁਆਰਾ ਹਜੂਰ ਸਾਹਿਬ ਤੋਂ ਪਰਤੇ ਸਨ। ਇਨ੍ਹਾਂ ਨਵੇਂ ਮਰੀਜ਼ਾਂ ਦੇ ਮਿਲਣ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ 'ਚ ਮਰੀਜ਼ਾਂ ਦਾ ਕੁਲ ਅੰਕੜਾ ਵੱਧ ਕੇ 226 ਹੋ ਗਿਆ ਹੈ। ਇਸ ਦੀ ਪੁਸ਼ਟੀ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕੀਤੀ ਹੈ।
 

ਉੱਧਰ ਫ਼ਿਰੋਜ਼ਪੁਰ 'ਚ ਵੀ ਕੋਰੋਨਾ ਦੇ ਅੱਜ ਤਿੰਨ ਨਵੇਂ ਮਾਮਲੇ ਮਿਲੇ ਹਨ। ਇਨ੍ਹਾਂ 'ਚ 47 ਤੇ 36 ਸਾਲਾ ਔਰਤ ਅਤੇ 26 ਸਾਲਾ ਨੌਜਵਾਨ ਸ਼ਾਮਲ ਹੈ। ਹੁਣ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 43 ਹੋ ਗਈ ਹੈ। 
 

ਫ਼ਰੀਦਕੋਟ ਜ਼ਿਲ੍ਹੇ 'ਚ ਅੱਜ ਬੁੱਧਵਾਰ ਨੂੰ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਥੇ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 44 ਹੈ ਅਤੇ ਇਨ੍ਹਾਂ 'ਚੋਂ 33 ਮਰੀਜ਼ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। 
 

ਮੋਗਾ 'ਚ ਅੱਜ 17 ਨਵੇਂ ਕੋਰੋਨਾ ਮਾਮਲੇ ਮਿਲਣ ਨਾਲ ਕੁਲ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ। ਇਨ੍ਹਾਂ 'ਚੋਂ 40 ਮਰੀਜ਼ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:36 new coronavirus positive cases found in Amritsar