ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਐੱਸਟੀ ਕਾਰਨ ਪੰਜਾਬ ਦੀ ਆਮਦਨ ਦਾ 36% ਘਟਣਾ ਵੱਡੀ ਚਿੰਤਾ

ਜੀਐੱਸਟੀ ਕਾਰਨ ਪੰਜਾਬ ਦੀ ਆਮਦਨ ਦਾ 36% ਘਟਣਾ ਵੱਡੀ ਚਿੰਤਾ

ਗੁਡਜ਼ ਐਂਡ ਸਰਵਿਸੇਜ਼ ਟੈਕਸ (ਜੀਐੱਸਟੀ - ਮਾਲ ਤੇ ਸੇਵਾਵਾਂ ਕਰ) ਅਧੀਨ ਪੰਜਾਬ ਦੀ ਆਮਦਨ ਘਟ ਗਈ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਵਿਸ਼ੇ `ਤੇ ਸਨਿੱਚਰਵਾਰ ਨੂੰ ਨਵੀਂ ਦਿੱਲੀ `ਚ ਜੀਐੱਸਟੀ ਕੌਂਸਲ ਦੀ ਮੀਟਿੰਗ `ਚ ਨਿੱਠ ਕੇ ਵਿਚਾਰ-ਵਟਾਂਦਰਾ ਹੋਇਆ। ਹੋਰ ਸੂਬਿਆਂ ਦੀ ਅਰਥ-ਵਿਵਸਥਾ ਵੀ ਸੁਸਤ ਪੈ ਗਈ ਹੈ। ਪੰਜਾਬ ਦੇਸ਼ ਦੇ ਉਨ੍ਹਾਂ 10 ਸੁਬਿਆਂ `ਚ ਸ਼ਾਮਲ ਹੈ, ਜਿਨ੍ਹਾਂ ਦੀ ਆਮਦਨ ਸਭ ਤੋਂ ਵੱਧ ਘਟੀ ਹੈ। ਪੁੱਡੂਚੇਰੀ ਦੀ ਆਮਦਨ ਪਿਛਲੀ ਤਿਮਾਹੀ ਦੌਰਾਨ ਜਿੱਥੇ ਸਭ ਤੋਂ ਵੱਧ 42 ਫ਼ੀ ਸਦੀ ਘਟੀ ਹੈ, ਉੱਥੇ ਪੰਜਾਬ ਦੀ ਇਸ ਆਮਦਨ `ਚ 36 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ। ਇਸ ਸੂਚੀ ਵਿੱਚ ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਛੱਤੀਸਗੜ੍ਹ, ਗੋਆ, ਓੜੀਸ਼ਾ, ਕਰਨਾਟਕ ਤੇ ਬਿਹਾਰ ਵੀ ਸ਼ਾਮਲ ਹਨ।


ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜੀਐੱਸਟੀ ਕੌਂਸਲ ਨੂੰ ਕੱਲ੍ਹ ਮੀਟਿੰਗ ਦੌਰਾਨ ਦੱਸਿਆ ਕਿ ਜੀਐੱਸਟੀ ਦੀਆਂ ਕੁਲੈਕਸ਼ਨਜ਼ ਵਿੱਚ ਕਿਸੇ ਕਿਸਮ ਦਾ ਕੋਈ ਸੁਧਾਰ ਵੇਖਣ ਨੂੰ ਨਹੀਂ ਮਿਲ ਰਿਹਾ।


ਸ੍ਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦਾ ਸ਼ੁਮਾਰ ਸਭ ਤੋਂ ਵੱਧ ਟੈਕਸਦਾਤਿਆਂ ਵਾਲੇ ਸੁਬਿਆਂ `ਚ ਹੁੰਦਾ ਹੈ। ਇੱਥੇ ‘ਵੈਟ` ਦੀ ਵੀ ਚੋਖੀ ਕੁਲੈਕਸ਼ਨ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹੋ ਸਮਝ ਨਹੀਂ ਆਈ ਕਿ ਕੀ ਆਮਦਨ ਵਿੱਚ ਇਹ ਕਮੀ ਸੂਬਾ-ਨਿਵਾਸੀਆਂ ਵੱਲੋਂ ਖਪਤ ਕੀਤੀਆਂ ਜਾ ਰਹੀਆਂ ਵਸਤੂਆਂ ਤੇ ਸੇਵਾਵਾਂ ਦੀ ਬਾਸਕੇਟ ਕਾਰਨ ਹੈ। ਉਨ੍ਹਾਂ ਕਿਹਾ ਕਿ ਟੈਕਸ ਹੁਣ ਉਨ੍ਹਾਂ ਸੁਬਿਆਂ `ਚ ਜਾ ਰਿਹਾ ਹੈ, ਜਿੱਥੇ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਦਫ਼ਤਰ ਸਥਿਤ ਹਨ।


ਸ੍ਰੀ ਮਨਪ੍ਰੀਤ ਬਾਦਲ ਨੇ ਇਸ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਜੇ ਕੋਈ ਵਿਅਕਤੀ ਪੰਜਾਬ `ਚ ਆਪਣਾ ਮੋਬਾਇਲ ਫ਼ੋਨ ਚਾਰਜ ਕਰਦਾ ਹੈ, ਤਾਂ ਕੰਪਨੀ ਬੈਂਗਲੁਰੂ `ਚ ਟੈਕਸ ਅਦਾ ਕਰਦੀ ਹੈ, ਸਾਨੂੰ ਉਹ ਟੈਕਸ ਨਹੀਂ ਮਿਲਦਾ।


ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਦੱਸਿਆ ਕਿ ਵਿੱਤੀ ਵਰ੍ਹੇ 2018-19 ਦੌਰਾਨ ਸੂਬੇ ਦੀ ਆਮਦਨ ਵਿੱਚ 10,000 ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ ਹੈ ਤੇ ਇਹ ਘਾਟਾ ਸਾਲ 2022 ਤੱਕ 14,000 ਕਰੋੜ ਰੁਪਏ ਪੁੱਜ ਸਕਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:36 per cent deficiency in revenue of Pb due to GST