ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਪੇ ਚੱਪੇ 'ਤੇ ਰਹੇਗੀ ਪੁਲਿਸ ਦੀ ਨਜ਼ਰ, 37 ਦੋਪਹੀਆਂ ਵਾਹਨਾਂ 'ਤੇ ਹੋਵੇਗੀ ਗਸ਼ਤ

ਸ਼ਹਿਰ 'ਚ 5 ਮਿੰਟ ਅੰਦਰ ਪੁੱਜੇਗੀ ਪੁਲਿਸ ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ

ਲੋਕਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਮੁਸਤੈਦ

 

ਜ਼ਿਲ੍ਹਾ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿੱਚ ਕੁੱਲ 37 ਦੋਪਹੀਆਂ ਵਾਹਨਾਂ ਉੱਤੇ ਪੁਲਿਸ ਜਵਾਨ ਤਾਇਨਾਤ ਕੀਤੇ ਹਨ ਜੋ ਕਿ ਆਪਣੇ ਇਲਾਕੇ ਦੇ ਚੱਪੇ ਚੱਪੇ ਉੱਤੇ ਨਜ਼ਰ ਰੱਖਣਗੇ ਅਤੇ ਘਟਨਾ ਵਾਪਰਨ ਦੇ 5 ਮਿੰਟ ਵਿੱਚ ਇਹ ਟੁਕੜੀ ਮੌਕੇ ਉੱਤੇ ਪੁੱਜੇਗੀ। ਇਹ ਜਾਣਕਾਰੀ ਜ਼ਿਲ੍ਹੇ ਦੇ ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਨੇ ਇੱਥੇ ਪੀਸੀਆਰ ਮੋਟਰਸਾਈਕਲਾਂ ਨੂੰ ਇਸ ਡਿਊਟੀ ਲਈ ਰਵਾਨਾ ਕਰਨ ਮੌਕੇ ਦਿੱਤੀ।

 

ਐਸ.ਐਸ.ਪੀ. ਰਾਜਬਚਨ ਸਿੰਘ ਨੇ ਦੱਸਿਆ ਕਿ ਪੀਸੀਆਰ ਦੇ 10 ਮੋਟਰਸਾਈਕਲ ਸ੍ਰੀ ਮੁਕਤਸਰ ਸਾਹਿਬ ਵਿਖੇ, 10 ਮਲੋਟ ਵਿਖੇ ਅਤੇ 5 ਗਿੱਦੜਬਾਹਾ ਵਿਖੇ ਅਤੇ ਮਹਿਲਾ ਪੁਲਿਸ ਵੂਮੈਨ ਆਰਮਡ ਸਪੈਸ਼ਲ ਪ੍ਰੋਟਕਸ਼ਨ ਸੁਕੈਅਡ, ਦੀਆਂ 5-5 ਟੀਮਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਅਤੇ 2 ਟੀਮਾਂ ਗਿੱਦੜਬਾਹਾ ਵਿਖੇ ਤਾਇਨਾਤ ਕੀਤੀਆਂ ਹਨ। 

 

ਪੀਸੀਆਰ ਟੀਮਾਂ 24 ਘੰਟੇ ਗਸ਼ਤ ਕਰਨਗੀਆਂ ਜਦਕਿ ਮਹਿਲਾ ਟੁਕੜੀਆਂ ਦੀ ਤਾਇਨਾਤੀ ਕੇਵਲ ਦਿਨ ਵੇਲੇ ਹੋਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਵੀ ਮੁਸ਼ਕਲ ਸਮੇਂ ਸ਼ਕਤੀ ਮੋਬਾਇਲ ਐਪ ਰਾਹੀਂ ਵੀ ਪੁਲਿਸ ਮਦਦ ਪ੍ਰਾਪਤ ਕਰ ਸਕਦੀਆਂ ਹਨ।

 

ਐਸ.ਐਸ.ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਦਾ ਨਵਾਂ ਕੰਟਰੋਲ ਰੂਮ ਦਾ ਨੰਬਰ 112 ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪੁਲਿਸ ਮਦਦ ਲਈ ਲੋਕ 112 ਉੱਤੇ ਕਾਲ ਕਰ ਸਕਦੇ ਹਨ। 

 

ਇਸ ਮੌਕੇ ਐਸ.ਪੀ.ਐੱਚ. ਗੁਰਮੇਲ ਸਿੰਘ ਧਾਲੀਵਾਲ, ਐਸ.ਪੀ. ਕੁਲਵੰਤ ਰਾਏ, ਡੀਐਸਪੀ ਗੁਰਤੇਜ ਸਿੰਘ ਅਤੇ ਹਿਨਾ ਗੁਪਤਾ ਆਦਿ ਵੀ ਹਾਜ਼ਰ ਸਨ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:37 two wheelers police cops is deploy in Muktsar Sahib Malot and Gidderbaha