ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਟਲੀ, ਥਾਈਲੈਂਡ, ਤੁਰਕੀ, ਵੀਅਤਨਾਮ, ਸਵੀਡਨ ਦੇ 37 ਨੌਜਵਾਨ ਨੰਗਲ ਅਬਿਆਣਾ ਪੁੱਜੇ

ਪੰਜਾਬ ਸਰਕਾਰ ਵਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਨੰਗਲ ਅਬਿਆਣਾ ਦੇ ਅਗਾਂਹਵੱਧੂ ਕਿਸਾਨ ਪਰਮਜੀਤ ਸਿੰਘ ਨੇ ਰਿਵਾਇਤੀ ਫਸਲੀ ਚੱਕਰ ਛੱਡ ਕੇ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਦੀ ਦਿਸ਼ਾ ਵਿੱਚ ਜੋ ਉਪਰਾਲੇ ਕੀਤੇ ਹਨ ਉਨ੍ਹਾਂ ਦੀ ਧੂਮ ਹਰ ਪਾਸੇ ਗੂੰਜ ਰਹੀ ਹੈ। ਅੱਜ ਉਸ ਦੇ ਨੰਗਲ ਅਬਿਆਣਾ ਸਥਿਤ ਫਾਰਮ ਤੇ ਇਟਲੀ, ਥਾਈਲੈਡ, ਤੁਰਕੀ, ਵੀਅਤਨਾਮ, ਸਵੀਡਨ ਦੇ 37 ਨੌਜਵਾਨ ਪੁੱਜੇ, ਜਿਨ੍ਹਾਂ ਨੇ ਉਸ ਦੀ ਬਾਗਬਾਨੀ ਨੂੰ ਪਰ੍ਫੂਲਤ ਕਰਦੀ ਖੇਤੀਬਾੜੀ ਨੂੰ ਵੇਖਿਆ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।
 

ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਚੰਡੀਗੜ੍ਹ ਤੋਂ ਐਡਵੋਕੇਟ ਅਮਰਵੀਰ ਸਿੰਘ ਸਲਾਰ ਦੀ ਅਗਵਾਈ ਵਿੱਚ ਇਟਲੀ ਤੋਂ 7, ਥਾਈਲੈਡ ਤੋਂ 7, ਟਰਕੀ ਤੋਂ 8, ਵੀਅਤਨਾਮ ਤੋਂ 8, ਸਵਿਡਨ ਤੋਂ 7 ਨੋਜਵਾਨ ਨੰਗਲ ਅਬਿਆਣਾ ਪੁੱਜੇ। ਆਵਾਜ਼ ਸੁਸਾਇਟੀ ਭਾਰਤ ਵਲੋਂ ਯੂਥ ਐਕਸਚੇਂਜ 'ਤੇ ਅਧਾਰਤ ਸਸਟੇਨੇਬਲ ਫੂਡ ਵਿਸ਼ੇ 'ਤੇ ਅਧਾਰਤ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ-36 ਬੀ ਚੰਡੀਗੜ੍ਹ ਵਿਖੇ ਸਸਟਫੂਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ 17 ਤੋਂ 22 ਫਰਵਰੀ ਤੱਕ ਚੱਲ ਰਿਹਾ ਹੈ।
 

ਇਸ ਵਿਸ਼ੇ ਤਹਿਤ ਵਿਸ਼ਵ ਭਰ ਵਿੱਚ ਸਸਟੇਨਏਬਲ ਫੂਡ 'ਤੇ ਵਿਚਾਰ-ਵਟਾਂਦਰੇ ਦਾ ਅਦਾਨ-ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਵਿਸ਼ੇ ਤਹਿਤ ਖੇਤੀਬਾੜੀ ਨੂੰ ਹੋਰ ਵੱਧ ਮੁਨਾਫੇ ਧੰਦਾ ਬਣਾਉਣ ਅਤੇ ਇਕ ਏਕੜ ਵਿਚੋਂ ਵੱਧ ਤੋਂ ਵੱਧ ਪੈਦਾਵਾਰ ਪ੍ਰਾਪਤ ਕਰਨ ਅਤੇ ਖੇਤੀ ਖਰਚਿਆਂ ਉੱਤੇ ਕਿਫਾਇਤ ਕਰਨ 'ਤੇ ਚਰਚਾ ਕੀਤੀ ਜਾ ਰਹੀ ਹੈ।
 

ਐਡਵੋਕੇਟ ਅਮਰਵੀਰ ਸਿੰਘ ਸਲਾਰ ਨੇ ਦੱਸਿਆ ਕਿ ਉਨ੍ਹਾਂ ਆਵਾਜ਼ ਸੁਸਾਇਟੀ ਵਿਦੇਸ਼ਾਂ ਵਿੱਚ ਵੀ ਆਪਣੀ ਤਰ੍ਹਾਂ ਦੀਆਂ ਸੰਸਥਾਵਾਂ ਨਾਲ ਤਾਲਮੇਲ ਕਰਕੇ ਉੱਥੇ ਨੌਜਵਾਨ ਪੀੜੀ ਨੂੰ ਮੌਜੂਦਾ ਸਮੇਂ ਦੀਆਂ ਚਣੌਤੀਆਂ ਨਾਲ ਨਜਿੱਠਣ ਲਈ ਆਪਸੀ ਵਿਚਾਰ-ਵਟਾਂਦਰਾ ਕਰਨ ਦੀ ਪ੍ਰੇਰਣਾ ਦੇਣ ਦਾ ਕੰਮ ਕਰ ਰਹੀ ਹੈ। ਸਸਟੇਨੇਬਲ ਫੂਡ ਬਾਰੇ ਦੇਸ਼-ਵਿਦੇਸ਼ ਦੇ ਨੋਜਵਾਨਾ 'ਚ ਆਪਸੀ ਵਿਚਾਰ-ਵਟਾਂਦਰਾ ਹੋਣਾ ਬੇਹੱਦ ਜਰੂਰੀ ਹੈ ਇਸ ਨੂੰ ਪ੍ਰੈਕਟੀਕਲ ਤੌਰ 'ਤੇ ਜ਼ਮੀਨੀ ਹਕੀਕਤ ਤੱਕ ਪਹੁੰਚਾਉਣ ਦੇ ਮੰਤਵ ਨਾਲ ਇਨ੍ਹਾਂ ਵਿਦੇਸ਼ੀ ਨੌਜਵਾਨਾਂ ਨੂੰ ਅੱਜ ਇਸ ਫਾਰਮ 'ਤੇ ਲਿਆ ਕੇ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਹਕੀਕੀ ਪੱਧਰ 'ਤੇ ਇਹ ਜਣਾਕਾਰੀ ਮਿਲ ਸਕੇ।
 

ਇਟਲੀ ਤੋਂ ਇੱਥੇ ਪੁੱਜੀ ਲੜਕੀ ਕਿੰਗਾ ਨੇ ਦੱਸਿਆ ਕਿ ਉਸ ਨੂੰ ਵਾਤਾਵਰਣ ਨਾਲ ਬੇਹੱਦ ਪਿਆਰ ਹੈ ਅਤੇ ਉਹ ਪੰਜਾਬ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੇਹੱਦ ਪ੍ਰਭਾਵਿਤ ਹੈ। ਵੀਅਤਨਾਮ ਤੋਂ ਆਈ ਲੜਕੀ ਕਿਮ ਨੇ ਕਿਹਾ ਕਿ ਉਹ ਆਪਣੇ ਦੇਸ਼ ਵਿੱਚ ਖੇਤੀਬਾੜੀ ਨਾਲ ਸਬੰਧਤ ਐਨਜੀਓ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਸਾਡੇ ਸੂਬੇ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:37 youth from Italy Thailand Turkey Vietnam Sweden arrive at Nangal Abiana