ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਲਾਗੇ 38 ਲੱਖ ਰੁਪਏ ਲੁੱਟਣ ਵਾਲੇ 4 ਲੁਟੇਰੇ ਕਾਬੂ

ਬੀਤੀ 23 ਅਗਸਤ ਨੂੰ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਨੰਗਲ ਪਨੂੰਆਂ ਲਾਗੇ 38 ਲੱਖ ਰੁਪਏ ਲੁੱਟਣ ਦੀ ਵਾਰਦਾਤ ਵੇਲੇ ਦੀ ਫ਼ਾਈ

ਬੀਤੇ ਦਿਨੀਂ ਅੰਮ੍ਰਿਤਸਰ ਜਿ਼ਲ੍ਹੇ ਦੇ ਪਿੰਡ ਨੰਗਲ ਪਨੂੰਆਂ `ਚ ਇੱਕ ਬੈਂਕ ਮੈਨੇਜਰ ਦੀਆਂ ਅੱਖਾਂ `ਚ ਮਿਰਚਾਂ ਪਾ ਕੇ 38 ਲੱਖ ਰੁਪਏ ਲੁੱਟਣ ਵਾਲੇ ਚਾਰ ਕਥਿਤ ਦੋਸ਼ੀਆਂ ਨੁੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਆਈਜੀ ਪੁਲਿਸ (ਬਾਰਡਰ ਰੇਂਜ, ਅੰਮ੍ਰਿਤਸਰ) ਨੇ ਦੱਸਿਆ ਕਿ ਬੀਤੀ 23 ਅਗਸਤ ਨੂੰ ਮਜੀਠਾ ਸਥਿਤ ਕੇਨਰਾ ਬੈਂਕ ਦੇ ਅਸਿਸਟੈਂਟ ਮੈਨੇਜਰ ਤੋਂ ਲੁਟੇਰੇ 38 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੁਟੇਰਿਆਂ ਕੋਲੋਂ 30 ਲੱਖ ਰੁਪਏ ਨਕਦ, ਦੋ ਕਾਰਾਂ, ਦੋ ਆਟੋਮੈਟਿਕ ਪਿਸਤੌਲਾਂ ਅਤੇ ਇੱਕ ਰਾਈਫ਼ਲ ਬਰਾਮਦ ਕੀਤੀਆਂ ਗਈਆਂ ਹਨ।


ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਦਵਿੰਦਰ ਸਿੰਘ, ਸੁਲਤਾਨ ਸਿੰਘ, ਪਲਵਿੰਦਰ ਸਿੰਘ ਤੇ ਬੇਅੰਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦਾ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਹਾਲੇ ਫ਼ਰਾਰ ਹੈ।


ਕੇਨਰਾ ਬੈਂਕ, ਮਜੀਠਾ ਦੇ ਅਸਿਸਟੈਂਟ ਮੈਨੇਜਰ ਬਲਜੀਤ ਸਿੰਘ ਨੇ ਤਦ ਦੱਸਿਆ ਸੀ ਕਿ ਉਹ ਆਪਣੀ ਕਾਰ ਪੀਬੀ੍ਵ02 ਬੀਜੇ 7103 ਰਾਹੀਂ ਆਪਣੇ ਸਹਾਇਕ ਦਵਿੰਦਰ ਸਿੰਘ ਨਾਲ 38 ਲੱਖ ਰੁਪਏ ਕੈਸ਼ ਲੈ ਕੇ ਅੰਮ੍ਰਿਤਸਰ ਜਾ ਰਹੇ ਸਨ। ਪਿੰਡ ਨੰਗਲ ਪਨੂੰਆਂ ਤੋਂ ਕੁਝ ਅੱਗੇ ਨਹਿਰ ਵਾਲੇ ਪੁਲ ਕੋਲ ਪੁੱਜੇ, ਤਾਂ ਪਿੱਛਿਓਂ ਚਿੱਟੇ ਰੰਗ ਦੀ ਦੋ ਹੌਂਡਾ ਕਾਰਾਂ ਆਈਆਂ। ਇੱਕ ਕਾਰ ਉਨ੍ਹਾਂ ਦੀ ਕਾਰ ਅੱਗੇ ਖੜ੍ਹੀ ਕਰ ਦਿੱਤੀ ਗਈ ਤੇ ਦੂਜੀ ਕਾਰ ਉਨ੍ਹਾਂ ਦੀ ਕਾਰ ਨਾਲ ਖੜ੍ਹੀ ਕਰ ਦਿੱਤੀ ਗਈ।


ਇੱਕ ਕਾਰ `ਚੋਂ ਇੱਕ ਲੁਟੇਰਾ ਬਾਹਰ ਨਿੱਕਲਿਆ ਤੇ ਉਨ੍ਹਾਂ ਦੀ ਕਾਰ ਦਾ ਡਰਾਇਵਰ ਸਾਈਡ ਵਾਲਾ ਸ਼ੀਸ਼ਾ ਹਥੋੜਾ ਮਾਰ ਕੇ ਤੋੜ ਦਿੱਤਾ। ਦੂਜਾ ਵਿਅਕਤੀ ਪਿਸਤੌਲ ਨਾਲ ਗੋਲੀਆਂ ਚਲਾਉਣ ਲੱਗਾ। ਅਸਿਸਟੈਂਟ ਮੈਨੇਜਰ ਬਲਜੀਤ ਸਿੰਘ ਨੇ ਕਿਹਾ ਕਿ ਉਹ ਗੋਲੀ ਨਾ ਚਲਾਉਣ। ਇਸ ਤੋਂ ਬਾਅਦ ਲੁਟੇਰੇ ਨੇ ਲਾਲ ਮਿਰਚਾਂ ਦਾ ਪਾਊਡਰ ਉਨ੍ਹਾਂ ਦੀਆਂ ਅੱਖਾਂ `ਚ ਪਾ ਦਿੱਤਾ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 arrested for looting Rs 38 Lakh near Amritsar