ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਦੇ 4 ਕੌਂਸਲਰਾਂ ਨੇ ਛੱਡਿਆ ਅਕਾਲੀ ਦਲ

ਬਠਿੰਡਾ ਦੇ 4 ਕੌਂਸਲਰਾਂ ਨੇ ਛੱਡਿਆ ਅਕਾਲੀ ਦਲ

––  ਕਾਂਗਰਸ ਦਾ ਸਾਬਕਾ ਸੂਬਾ ਸਕੱਤਰ ਸ਼ਾਮਲ ਹੋਇਆ ਅਕਾਲੀ ਦਲ ‘ਚ

 

ਬਠਿੰਡਾ ਦੇ ਚਾਰ ਕੌਂਸਲਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਗਏ। ਉਨ੍ਹਾਂ ਅੱਜ ਸਨਿੱਚਰਵਾਰ ਨੂੰ ਇਹ ਦੋਸ਼ ਲਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਕਿ ਸ਼ਹਿਰ ਵਿੱਚ ਕੁਝ ਕਿਰਾਏ ਦੇ ਵਰਕਰ ਪਾਰਟੀ ਮਾਮਲਿਆਂ ਨੂੰ ਚਲਾ ਰਹੇ ਹਨ। ਸ਼ਹਿਰ ਦੇ ਕੁਝ ਪਾਰਟੀ ਅਹੁਦੇਦਾਰਾਂ ਨੇ ਵੀ ਅੱਜ ਅਸਤੀਫ਼ੇ ਦਿੱਤੇ ਹਨ।

 

ਅੱਜ ਅਸਤੀਫ਼ੇ ਦੇਣ ਵਾਲੇ ਕੌਂਸਲਰ ਹਨ: ਹਰਮੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਨਿਰਮਲ ਸਿੰਘ ਤੇ ਬਲਜੀਤ ਸਿੰਘ। ਇਹ ਸ਼ਹਿਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਮੰਨੇ ਜਾਂਦੇ ਸਨ। ਇਨ੍ਹਾਂ ‘ਚੋਂ ਹਰਮੰਦਰ ਸਿੰਘ ਤੇ ਨਿਰਮਲ ਸਿੰਘ ਨਗਰ ਨਿਗਮ ਦੀ ਵਿੱਤੀ ਤੇ ਠੇਕਿਆਂ ਨਾਲ ਸਬੰਧਤ ਕਮੇਟੀ ਦੇ ਮੈਂਬਰ ਹਨ, ਜਦ ਕਿ ਰਾਜਿੰਦਰ ਸਿੰਘ ਸਿੱਧੂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿ਼ਲਾਫ਼ ਦਰਜ ਹੋਏ ਈਸ਼–ਨਿੰਦਾ ਦੇ ਮਾਮਲੇ ‘ਚ ਮੁੱਖ ਸ਼ਿਕਾਇਤਕਰਤਾ ਵੀ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਸ੍ਰੀ ਹਰਮੰਦਰ ਸਿੰਘ ਨੇ ਦੋਸ਼ ਲਾਇਆ,‘ਚੁਣੇ ਨੁਮਾਇੰਦਿਆਂ ਅਤੇ ਪੁਰਾਣੇ ਅਕਾਲੀ ਕਾਰਕੁੰਨਾਂ ਦੀ ਪਾਰਟੀ ਮਾਮਲਿਆਂ ‘ਚ ਕੋਈ ਵੁੱਕਤ ਹੀ ਨਹੀਂ ਹੈ। ਪਾਰਟੀ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ।’

 

ਪਰ ਇਸੇ ਦੌਰਾਨ ਅੱਜ ਸ਼ਹਿਰ ‘ਚ ਕਾਂਗਰਸ ਨੂੰ ਵੀ ਇੱਕ ਝਟਕਾ ਲੱਗਾ ਹੈ। ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਇਕਬਾਲ ਸਿੰਘ ਬਬਲੀ ਢਿਲੋਂ ਆਪਣੇ ਨੇੜਲੇ ਸਾਥੀ ਕੌਂਸਲਰ ਸ਼ੈਰੀ ਗੋਇਲ ਤੇ ਆਪਣੇ ਕੁਝ ਸਮਰਥਕਾਂ ਨਾਲ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇੱਥੇ ਵਰਨਣਯੋਗ ਹੈ ਕਿ ਬਬਲੀ ਢਿਲੋਂ, ਜਿਹੜੇ ਪਿਛਲੇ ਵਰ੍ਹੇ ਅਗਸਤ ’ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਕਾਰਨ–ਦੱਸੋ ਨੋਟਿਸ ਜਾਰੀ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਗਏ ਸਨ, ਨੇ ਅੱਜ ਸ਼ਕਤੀ–ਪ੍ਰਦਰਸ਼ਨ ਕੀਤਾ।

 

ਚਾਰ ਅਕਾਲੀ ਕੌਂਸਲਰ ਸਿਰਫ਼ ਬਬਲੀ ਢਿਲੋਂ ਕਾਰਨ ਅਕਾਲੀ ਦਲ ਨੂੰ ਛੱਡ ਕੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਭਵਿੱਖ ਦੀ ਯੋਜਨਾ ਲਈ ਆਪਣੇ ਸਮਰਥਕਾਂ ਨਾਲ ਵਿਚਾਰ–ਚਰਚਾ ਕਰਨਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸ ਦੌਰਾਨ ਸ੍ਰੀ ਸੁਖਬੀਰ ਬਾਦਲ ਨੇ ਚਾਰ ਕੌਂਸਲਰਾਂ ਦੇ ਜਾਣ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀ਼ ਹੋਵੇਗਾ। ਇਸੇ ਲਈ ਉਨ੍ਹਾਂ ਚਾਰਾਂ ਦੇ ਅਸਤੀਫ਼ੇ ਤੁਰੰਤ ਪ੍ਰਵਾਨ ਕਰ ਲਏ ਗਏ ਹਨ।

 

ਜ਼ਿਆਦਾਤਰ ਅਕਾਲੀ ਬੁਲਾਰਿਆਂ ਨੇ ਬਠਿੰਡਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਨੂੰ ਯਕੀਨੀ ਦੱਸਿਆ।  ਸ੍ਰੀ ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰਾਂ ਬਾਰੇ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਵੱਲੋਂ ਲਿਆ ਜਾਵੇਗਾ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Bathinda Councillors quit SAD