ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ `ਚ ਗ਼ੈਰ-ਕਾਨੂੰਨੀ ਸ਼ਰਾਬ ਦੀਆਂ 4,900 ਬੋਤਲਾਂ ਸਣੇ 4 ਤਸਕਰ ਕਾਬੂ

ਮੋਗਾ `ਚ ਗ਼ੈਰ-ਕਾਨੂੰਨੀ ਸ਼ਰਾਬ ਦੀਆਂ 4,900 ਬੋਤਲਾਂ ਸਣੇ 4 ਤਸਕਰ ਕਾਬੂ

ਮੋਗਾ ਪੁਲਿਸ ਦੇ ਐਕਸਾਈਜ਼ ਵਿੰਗ ਨੇ ਸ਼ਰਾਬ ਦੇ ਚਾਰ ਤਸਕਰਾਂ ਨੂੰ ਗ਼ੈਰ-ਕਾਨੂੰਨੀ ਸ਼ਰਾਬ ਦੀਆਂ 4,900 ਬੋਤਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸ਼ਰਾਬ ਦੇ ਇਨ੍ਹਾਂ ਕਥਿਤ ਸਮੱਗਲਰਾਂ ਦੀ ਸ਼ਨਾਖ਼ਤ ਜਗਜੀਤ ਸਿੰਘ, ਸਿਮਰਨਦੀਪ ਸਿੰਘ, ਬਲਰਾਜ ਸਿੰਘ ਤੇ ਸਿ਼ਵ ਕੁਮਾਰ ਵਜੋਂ ਹੋਈ ਹੈ।


ਪੁਲਿਸ ਮੁਤਾਬਕ ਉਨ੍ਹਾਂ ਨੂੰ ਪਿੰਡ ਘੱਲ ਕਲਾਂ `ਚ ਸ਼ਰਾਬ ਦੀ ਸਮੱਗਲਿੰਗ ਹੋਣ ਦੀ ਸੂਹ ਮਿਲੀ ਸੀ। ਉਸੇ ਸੁਰਾਗ਼ `ਤੇ ਕਾਰਵਾਈ ਪਾਉਂਦਿਆਂ ਨਾਕਾ ਲਾਇਆ ਗਿਆ ਸੀ। ਉਸ ਨਾਕੇ `ਤੇ ਚੈਕਿੰਗ ਲਈ ਇੱਕ ਟਰੱਕ ਰੋਕਿਆ ਗਿਆ। , ਜਿਸ ਵਿੱਚੋਂ ਗ਼ੈਰ-ਕਾਨੂੰਨੀ ਸ਼ਰਾਬ ਦੀਆਂ 4,900 ਬੋਤਲਾਂ ਬਰਾਮਦ ਹੋਈਆਂ।


ਜਾਂਚ ਅਧਿਕਾਰੀ ਇੰਸਪੈਕਟਰ ਜੇ.ਜੇ. ਅਟਵਾਲ ਨੇ ਦੱਸਿਆ ਕਿ ਜਗਜੀਤ ਸਿੰਘ ਤੇ ਸਿਮਰਨਦੀਪ ਸਿੰਘ ਟਰੱਕ `ਚ ਸਵਾਰ ਸਨ, ਜਦ ਕਿ ਬਲਰਾਜ ਸਿੰਘ ਤੇ ਸਿ਼ਵ ਕੁਮਾਰ ਹਿਊਨਡਾਇ ਵੇਰਨਾ ਕਾਰ `ਚ ਸਨ ਤੇ ਉਹੀ ਉਸ ਟਰੱਕ ਡਰਾਇਵਰ ਨੂੰ ਰਾਹ ਵਿਖਾਉਂਦੇ ਹੋਏ ਅੱਗੇ ਚੱਲ ਰਹੇ ਸਨ। ਬਲਰਾਜ ਤੇ ਸਿ਼ਵ ਦੋਵੇਂ ਇਸ ਸਾਰੇ ਮਾਮਲੇ ਦੇ ਮੁੱਖ ਕਰਤਾ-ਧਰਤਾ ਸਨ। ਪੁਲਿਸ ਮੁਤਾਬਕ ਬਲਰਾਜ ਸਿੰਘ ਵਿਰੁੱਧ ਪਹਿਲਾਂ ਤੋਂ ਹੀ ਦੋ ਅਪਰਾਧਕ ਮਾਮਲੇ ਦਰਜ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 bootleggers arrested in Moga with 4900 bottles