ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਕਿਸਾਨ ਪੈਟਰੋਲ ਤੇ ਸਲਫ਼ਾਸ ਲੈ ਕੇ ਚੜ੍ਹੇ ਧੂਰੀ SDM ਦਫ਼ਤਰ ਦੀ ਛੱਤ ’ਤੇ

4 ਕਿਸਾਨ ਪੈਟਰੋਲ ਤੇ ਸਲਫ਼ਾਸ ਲੈ ਕੇ ਚੜ੍ਹੇ ਧੂਰੀ SDM ਦਫ਼ਤਰ ਦੀ ਛੱਤ ’ਤੇ

ਆਪਣੇ ਬਕਾਇਆਂ ਦੀ ਅਦਾਇਗੀ ਦੀ ਮੰਗ ਨੂੰ ਲੈ ਕੇ ਚਾਰ ਗੰਨਾ ਉਤਪਾਦਕ ਅੱਜ ਸੋਮਵਾਰ ਨੂੰ ਧੂਰੀ ਦੇ ਐੱਸਡੀਐੱਮ (SDM) ਦੇ ਦਫ਼ਤਰ ਦੀ ਛੱਤ ਉੱਤੇ ਚੜ੍ਹ ਗਏ। ਕਿਸਾਨ ਪਿਛਲੇ 20 ਦਿਨਾਂ ਤੋਂ ਧੂਰੀ ’ਚ ਲੁਧਿਆਣਾ–ਸੰਗਰੂਰ ਸੜਕ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

 

 

ਕਿਸਾਨ ਆਪਣੇ ਨਾਲ ਪੈਟਰੋਲ ਦੀ ਇੱਕ ਬੋਤਲ ਤੇ ਸਲਫ਼ਾਸ ਦੀਆਂ ਗੋਲੀਆਂ ਵੀ ਲੈ ਕੇ ਗਏ ਹਨ। ਮੁਜ਼ਾਹਰਾਕਰੀਆਂ ਨੇ ਛੱਤ ਉੱਤੇ ਚੜ੍ਹ ਕੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਧਮਕੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਉਹ ਆਪੋ–ਆਪਣੀਆਂ ਜੀਵਨ–ਲੀਲਾਵਾਂ ਖ਼ਤਮ ਕਰ ਲੈਣਗੇ।

 

 

ਇੱਕ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਸੁਣਨ ਲਈ ਤਿਆਰ ਹੀ ਨਹੀਂ ਹਨ। ਸਰਕਾਰ ਦੇ ਅਜਿਹੇ ਰਵੱਈਏ ਕਾਰਨ ਈ ਕਿਸਾਨ ਅਜਿਹਾ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ‘ਅਸੀਂ ਪਿਛਲੇ ਦੋ ਹਫ਼ਤਿਆਂ ਤੋਂ SDM ਧੂਰੀ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰੇ ਉੱਤੇ ਬੈਠੇ ਹਾਂ ਪਰ ਸਰਕਾਰ ਨੇ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਹੈ।’

 

 

ਗੰਨਾ ਉਤਪਾਦਕਾਂ ਦਾ ਕਹਿਣਾ ਹੈ ਕਿ ਸਥਾਨਕ ਖੰਡ ਮਿੱਲ ਵੱਲ ਉਨ੍ਹਾਂ ਦੇ 80 ਕਰੋੜ ਰੁਪਏ ਦੇ ਬਕਾਏ ਪਏ ਹਨ, ਉਹ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇੱਕ ਹੋਰ ਕਿਸਾਨ ਅਵਤਾਰ ਸਿੰਘ ਨੇ ਵੀ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰ ਰਿਹਾ।

 

 

ਇਸ ਦੌਰਾਨ ਧੂਰੀ ਦੇ ਐੱਸਡੀਐੱਮ ਸਤਵੰਤ ਸਿੰਘ ਨੇ ਕਿਹਾ ਕਿ ਇਹ ਵਿਵਦ ਦਰਅਸਲ ਇੱਕ ਪ੍ਰਾਈਵੇਟ ਏਜੰਸੀ ਤੇ ਕਿਸਾਨਾਂ ਵਿਚਾਲੇ ਹੈ ਤੇ ਉਹ ਇਹ ਮਾਮਲਾ ਹੱਲ ਕਰਵਾਉਣ ਦਾ ਜਤਨ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Farmers climb up with Petrol and Celphos on Dhuri SDM Office roof