ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਰੋਜ਼ਪੁਰ `ਚ ਪਾਕਿ-ਸਰਹੱਦ ਕੋਲੋਂ 21.50 ਕਰੋੜ ਦੀ 4 ਕਿਲੋ ਹੈਰੋਇਨ ਬਰਾਮਦ

ਫਿ਼ਰੋਜ਼ਪੁਰ `ਚ ਪਾਕਿ-ਸਰਹੱਦ ਕੋਲੋਂ 21.50 ਕਰੋੜ ਦੀ 4 ਕਿਲੋ ਹੈਰੋਇਨ ਬਰਾਮਦ

ਫਿ਼ਰੋਜ਼ਪੁਰ ਜਿ਼ਲ੍ਹੇ `ਚ ਸ਼ਾਮਕੇ ਵਿਖੇ ਸਥਿਤ ਇੱਕ ਸਰਹੱਦੀ ਚੌਕੀ ਨੇੜਿਓਂ 21.50 ਕਰੋੜ ਰੁਪਏ ਮੁੱਲ ਦੀ ਚਾਰ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।


ਬੀਐੱਸਐੱਫ਼ ਅਤੇ ਪੰਜਾਬ ਪੁਲਿਸ ਦੇ ਐਂਟੀ-ਨਾਰਕੌਟਿਕਸ ਸੈੱਲ ਦੇ ਜਵਾਨਾਂ ਵੱਲੋਂ ਕੀਤੀ ਗਈ ਇੱਕ ਸਾਂਝੀ ਕਾਰਵਾਈ ਦੌਰਾਨ ਪੌਲੀਥੀਨ ਦੇ ਇੱਕ ਲਿਫ਼ਾਫ਼ੇ ਤੇ ਪਲਾਸਟਿਕ ਦੀਆਂ ਦੋ ਬੋਤਲਾਂ `ਚ ਭਰਿਆ ਇਹ ਨਸ਼ੀਲਾ ਪਦਾਰਥ ਬਰਾਮਦ ਹੋਇਆ।


ਹੈਰੋਇਨ ਦੀ ਇਹ ਵੱਡੀ ਖੇਪ ਇੱਕ ਰੁੱਖ ਹੇਠਾਂ ਬਣੇ ਖੱਡੇ `ਚ ਲੁਕਾ ਕੇ ਰੱਖੀ ਹੋਈ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੋ ਸਕਦੀ ਹੈ ਤੇ ਇਸ ਨੂੰ ਪੰਜਾਬ `ਚ ਸਰਗਰਮ ਨਸਿ਼ਆਂ ਦੇ ਸਮੱਗਲਰਾਂ ਤੱਕ ਪਹੁੰਚਾਉਣਾ ਹੋਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Kg Heroin seized near Pak border in Ferozepur