ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2017 `ਚ ਜਲੰਧਰ `ਚ ਬਣੇ ਰਿਕਾਰਡ 4.48 ਲੱਖ ਪਾਸਪੋਰਟ

2017 `ਚ ਜਲੰਧਰ `ਚ ਬਣੇ ਰਿਕਾਰਡ 4.48 ਲੱਖ ਪਾਸਪੋਰਟ

ਪੰਜਾਬੀ ਨੌਜਵਾਨਾਂ `ਚ ਵਿਦੇਸ਼ ਜਾ ਕੇ ਸੈਟਲ ਹੋਣ ਦੇ ਰੁਝਾਨ ਦਾ ਅੰਦਾਜ਼ਾ ਇਸ ਤੱਥ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਜਲੰਧਰ ਦੇ ਖੇਤਰੀ ਪਾਸਪੋਰਟ ਦਫ਼ਤਰ ਨੇ ਇਕੱਲੇ ਸਾਲ 2017 ਦੌਰਾਨ 4.48 ਲੱਖ ਪਾਸਪੋਰਟ ਜਾਰੀ ਕੀਤੇ; ਜਿਨ੍ਹਾਂ `ਚੋਂ 60 ਫ਼ੀ ਸਦੀ ਨਵੇਂ ਸਨ ਤੇ ਬਾਕੀ ਦੇ 40 ਫ਼ੀ ਸਦੀ ਨਵਿਆਏ ਜਾਂ ਮੁੜ ਜਾਰੀ ਕੀਤੇ ਗਏ ਸਨ।


ਜਲੰਧਰ ਦਾ ਪਾਸਪੋਰਟ ਦਫ਼ਤਰ ਜਲੰਧਰ ਜਿ਼ਲ੍ਹੇ ਤੋਂ ਇਲਾਵਾ ਹੁਸਿ਼ਆਰਪੁਰ, ਨਵਾਂਸ਼ਹਿਰ, ਕਪੂਰਥਲਾ, ਮੋਗਾ, ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਨੂੰ ਕਵਰ ਕਰਦਾ ਹੈ। ਪਾਸਪੋਰਟ ਜਾਰੀ ਕਰਨ ਦੇ ਇਹ ਅੰਕੜੇ ‘ਵਿਦੇਸ਼ ਆਇਆ ਪ੍ਰਦੇਸ਼ ਕੇ ਦਵਾਰ` ਨਾਂਅ ਦੇ ਇੱਕ ਸਮਾਰੋਹ ਦੌਰਾਨ ਜੱਗ ਜ਼ਾਹਿਰ ਕੀਤੇ ਗਏ। ਇਹ ਪ੍ਰੋਗਰਾਮ ਵਿਦੇਸ਼ ਮੰਤਰਾਲੇ ਦੇ ‘ਐਕਸਟਰਨਲ ਪਬਲੀਸਿਟੀ ਐਂਡ ਪਬਲਿਕ ਡਿਪਲੋਮੇਸੀ ਡਿਵੀਜ਼ਨ` ਵੱਲੋਂ ਕਰਵਾਇਆ ਗਿਆ ਸੀ।


ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ (ਐਕਸਟਰਨਲ ਪਬਲੀਸਿਟੀ) ਰਵੀਸ਼ ਕੁਮਾਰ, ਸੰਯੁਕਤ ਸਕੱਤਰ ਡਾ. ਦੀਪਕ ਮਿੱਤਲ, ਅਧੀਨ ਸਕੱਤਰ ਯਤਿਨ ਪਟੇਲ ਤੇ ਜਲੰਧਰ ਖੇਤਰੀ ਪਾਸਪੋਰਟ ਅਫ਼ਸਰ ਹਰਮਨਬੀਰ ਸਿੰਘ ਗਿੱਲ ਨੇ ਇਸ ਸਮਾਰੋਹ ਨੂੰ ਸੰਬੋਧਨ ਕੀਤਾ।


ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇੱਕ ਸਾਲ `ਚ ਪਾਸਪੋਰਟ ਜਾਰੀ ਕੀਤੇ ਜਾਣ ਦਾ ਇਹ ਹੁਣ ਤੰਕ ਦਾ ਸਭ ਤੋਂ ਵੱਡਾ ਰਿਕਾਰਡ ਅੰਕੜਾ ਹੈ।


ਡਾ. ਦੀਪਕ ਮਿੱਤਲ ਨੇ ਦੱਸਿਆ ਕਿ ਪਹਿਲਾਂ ਲਵਾਂ ਪਾਸਪੋਰਟ ਡਿਲੀਵਰੀ `ਚ 40 ਦਿਨ ਲੱਗ ਜਾਂਦੇ ਸਨ ਪਰ ਹੁਣ ਇਹ ਕੰਮ 15 ਦਿਨਾਂ `ਚ ਹੋ ਜਾਂਦਾ ਹੈ ਕਿਉਂਕਿ ਪੁਲਿਸ ਦੀ ਵੈਰੀਫਿ਼ਕੇਸ਼ਨ ਬਹੁਤ ਛੇਤੀ ਹੋਣ ਲੱਗ ਪਈ ਹੈ। ਇਸ ਤੋਂ ਇਲਾਵਾ ਤਤਕਾਲ ਸੇਵਾ ਅਧੀਨ ਪਾਸਪੋਰਟ ਦੋ-ਤਿੰਨ ਦਿਨਾਂ ਅੰਦਰ ਹੀ ਬਣ ਜਾਂਦਾ ਹੈ ਤੇ ਵੈਰੀਫਿ਼ਕੇਸ਼ਨ ਵੀ ਪਾਸਪੋਰਟ ਡਿਲਿਵਰ ਹੋਣ ਤੋਂ ਬਾਅਦ ਕੀਤੀ ਜਾਂਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 lakh 48 thousand passports issued in Jalandhar