ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੇਂ ਸਾਲ ਮੌਕੇ 4 ਲੱਖ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ `ਚ ਮੱਥਾ ਟੇਕਿਆ

ਨਵੇਂ ਸਾਲ ਮੌਕੇ 4 ਲੱਖ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ `ਚ ਮੱਥਾ ਟੇਕਿਆ

ਅੱਜ ਨਵੇਂ ਸਾਲ ਮੌਕੇ ਆਮ ਨਾਲੋਂ ਦੁੱਗਣੇ ਭਾਵ ਚਾਰ ਲੱਖ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਸ਼ਰਧਾਲੂਆਂ ਦੀ ਗਿਣਤੀ ਬਾਰੇ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਦਿੱਤੀ। ਸਿੱਖਾਂ ਦੇ ਇਸ ਸਰਬਉੱਚ ਸਥਾਨ ਦੀ ਦੇਖਭਾਲ ਤੇ ਸਾਂਭ-ਸੰਭਾਲ ਦੀ ਜਿ਼ੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਹੈ।


ਇਸ ਸਾਂਭ-ਸੰਭਾਲ ਦੇ ਸਾਰੇ ਕੰਮਾਂ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਆਮ ਦਿਨਾਂ `ਚ ਦੋ ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ ਹਨ ਪਰ ਨਵੇਂ ਸਾਲ ਤੇ ਹੋਰ ਅਜਿਹੇ ਖ਼ਾਸ ਮੌਕਿਆਂ `ਤੇ ਇਹ ਗਿਣਤੀ ਦੁੱਗਣੀ ਹੋ ਜਾਂਦੀ ਹੈ।


ਉਨ੍ਹਾਂ ਦੱਸਿਆ ਕਿ ਸ਼ਰਧਾਲੂ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਲਈ 31 ਦਸੰਬਰ ਦੀ ਰਾਤ ਨੂੰ ਹੀ ਪੁੱਜਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਲ ਮੌਕੇ ਰਾਤ ਤੋਂ ਲੈ ਕੇ ਹੁਣ ਤੱਕ ਵਰਤਾਏ ਲੰਗਰ ਮੁਤਾਬਕ ਚਾਰ ਤੋਂ ਪੰਜ ਲੱਖ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਆ ਚੁੱਕੇ ਹਨ।


ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਤੇ ਇੱਕ ਕਿਲੋਮੀਟਰ ਲੰਮੀ ਹੈਰਿਟੇਜ ਸਟ੍ਰੀਟ `ਤੇ ਬਹੁਤ ਜਿ਼ਆਦਾ ਭੀੜ ਵੇਖੀ ਗਈ। ਕਿਤੇ ਤਿਲ ਧਰਨ ਨੂੰ ਥਾਂ ਵਿਖਾਈ ਨਹੀਂ ਦੇ ਰਹੀ ਸੀ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰੁਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਨੂੰ ਖ਼ੂਬਸੂਰਤ ਬਣਾਇਆ ਗਿਆ ਹੈ ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸ਼ਰਧਾਲੂਆਂ ਦੀ ਗਿਣਤੀ `ਚ ਚੋਖਾ ਵਾਧਾ ਹੋਇਆ ਹੈ।


ਇੱਥੇ ਵਰਨਣਯੋਗ ਹੈ ਕਿ ਟਾਊਨ ਹਾਲ ਭਵਨ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਹੈਰਿਟੇਜ ਸਟ੍ਰੀਟ ਦੀ ਉਸਾਰੀ 2016 `ਚ ਕੀਤੀ ਗਈ ਸੀ। ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚਣ ਲਈ ਇਸ ਸੜਕ `ਤੇ ਮੌਜੂਦ ਸਾਰੀਆਂ ਇਮਾਰਤਾਂ ਨੂੰ ਵਿਰਾਸਤੀ ਦਿੱਖ ਪ੍ਰਦਾਨ ਕੀਤੀ ਗਈ ਸੀ।


ਲੰਗਰ ਹਾਲ ਦੇ ਸੇਵਾਦਾਰ ਨੇ ਦੱਸਿਆ ਕਿ ਆਮ ਦਿਨਾਂ `ਚ ਲੰਗਰ ਦੇ ਖਾਣੇ ਲਈ 70 ਤੋਂ 80 ਕੁਇੰਟਲ ਆਟਾ ਲੱਗਦਾ ਹੈ। ਪਰ 31 ਦਸੰਬਰ ਨੂੰ ਇਹ ਖਪਤ ਵਧ ਕੇ 130 ਕੁਇੰਟਲ ਹੋ ਗਈ ਸੀ; ਜਦ ਕਿ ਨਵੇਂ ਸਾਲ ਦੇ ਮੌਕੇ ਇਹ ਖਪਤ 125 ਕੁਇੰਟਲ ਤੋਂ 130 ਕੁਇੰਟਲ ਹੋ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 lakh devotees pay obeisance in Sri Harimandir Sahib