ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਮੀਸ਼ ਵੱਲੋਂ ਦਿਲਪ੍ਰੀਤ ਨੂੰ ਦਿੱਤੀ ਫਿ਼ਰੌਤੀ ਦੇ 4 ਲੱਖ ਰੁਪਏ ਬਰਾਮਦ

ਪਰਮੀਸ਼ ਵਰਮਾ ਵੱਲੋਂ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਦਿੱਤੀ ਫਿ਼ਰੌਤੀ ਦੇ 4 ਲੱਖ ਰੁਪਏ ਬਰਾਮਦ

ਮੋਹਾਲੀ ਪੁਲਿਸ ਨੇ ਚਾਰ ਲੱਖ ਰੁਪਏ ਦੀ ਉਹ ਰਕਮ ਬਰਾਮਦ ਕਰ ਲਈ ਹੈ, ਜਿਹੜੀ ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਕਥਿਤ ਤੌਰ `ਤੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਦੇ ਗਿਰੋਹ ਨੂੰ ਫਿਰੌਤੀ ਵਜੋਂ ਦਿੱਤੀ ਸੀ।


ਦਿਲਪ੍ਰੀਤ ਸਿੰਘ ਦੇ ਗੈਂਗਸਟਰ ਸਾਥੀ ਗੌਰਵ ਪਟਿਆਲ ਉਰਫ਼ ਲੱਕੀ ਨੇ ਦਿੱਲੀ `ਚ ਇਹ ਰਕਮ ਵਸੂਲ ਕੀਤੀ ਸੀ। ਉਸ ਨੇ ਅਜਿਹਾ ਪੰਜਾਬ ਦੇ ਆਰਥਿਕ ਤੇ ਪੁਲਿਸ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਬਚਣ ਲਈ ਕੀਤਾ ਸੀ। ਗੌਰਵ ਉਰਫ਼ ਲੱਕੀ ਚੰਡੀਗੜ੍ਹ ਦੇ ਪਿੰਡ ਖੁੱਡਾ ਲਾਹੌਰਾ ਦਾ ਵਸਨੀਕ ਹੈ। ਪੁਲਿਸ ਨੂੰ ਕਦੇ ਇਹ ਪਤਾ ਹੀ ਨਾ ਲੱਗ ਸਕਿਆ ਕਿ ਗਾਇਕ ਪਰਮੀਸ਼ ਵਰਮਾ ਨੇ ਗੈਂਗਸਟਰ ਨੂੰ ਫਿਰੌਤੀ ਦੀ ਰਕਮ ਅਦਾ ਕੀਤੀ ਸੀ; ਜਦ ਕਿ ਪੰਜਾਬ ਪੁਲਿਸ ਵੱਲੋਂ ਉਸ ਵੇਲੇ ਪਰਮੀਸ਼ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਸੀ।


ਪੁਲਿਸ ਅਧਿਕਾਰੀਆਂ ਨੇ ਹਾਲੇ ਇਹ ਨਹੀਂ ਦੱਸਿਆ ਕਿ ਚਾਰ ਲੱਖ ਰੁਪਏ ਦੀ ਫਿਰੌਤੀ ਵਾਲੀ ਰਕਮ ਕਿੱਥੋਂ ਬਰਾਮਦ  ਹੋਈ ਹੈ ਪਰ ਸੂਤਰਾਂ ਨੇ ਇੰਨਾ ਜ਼ਰੂਰ ਦੱਸਿਆ ਕਿ ਪੁਲਿਸ ਨੂੰ ਹਾਲੇ ਹੋਰ ਬਰਾਮਦਗੀਆਂ ਹੋਣ ਦੀ ਆਸ ਹੈ।


ਪਿਛਲੇ ਹਫ਼ਤੇ ਮੋਹਾਲੀ ਪੁਲਿਸ ਨੇ .32 ਬੋਰ ਦਾ ਉਹ ਰਿਵਾਲਵਰ ਵੀ ਬਰਾਮਦ ਕਰ ਲਿਆ ਸੀ, ਜਿਸ ਦੀ ਤਸਵੀਰ ਦੀ ਵਰਤੋਂ ਦਿਲਪ੍ਰੀਤ ਨੇ ਸੋਸ਼ਲ ਮੀਡੀਆ `ਤੇ ਲੋਕਾਂ ਨੂੰ ਡਰਾਉਣ ਲਈ ਕੀਤੀ ਸੀ।


ਪੁਲਿਸ ਸੂਤਰਾਂ ਅਨੁਸਾਰ ਦਿਲਪ੍ਰੀਤ ਸਿੰਘ ਢਾਹਾਂ ਨੇ ਪਰਮੀਸ਼ ਵਰਮਾ ਤੋਂ 10 ਲੱਖ ਰੁਪਏ ਲਏ ਸਨ ਤੇ ਛੇ ਲੱਖ ਰੁਪਏ ਉਹ ਖ਼ਰਚ ਗਿਆ ਸੀ। ਬਾਕੀ ਦੀ ਰਕਮ ਮੋਹਾਲੀ ਪੁਲਿਸ ਨੇ ਅੱਜ ਬਰਾਮਦ ਕੀਤੀ ਹੈ।


ਦਿਲਪ੍ਰੀਤ ਤੇ ਉਸ ਦੇ ਸਾਥੀਆਂ ਨੇ ਪਰਮੀਸ਼ ਤੇ ਉਸ ਦੇ ਦੋਸਤ ਕੁਲਵੰਤ ਸਿੰਘ `ਤੇ ਮੋਹਾਲੀ ਦੇ ਸੈਕਟਰ 74 `ਚ ਗੋਲੀ ਚਲਾਈ ਸੀ; ਜਦੋਂ ਪਰਮੀਸ਼ ਵਰਮਾ ਚੰਡੀਗੜ੍ਹ ਤੋਂ ਮੋਹਾਲੀ ਪਰਤ ਰਿਹਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 lakh rs extortion recovered parmish gave to dilpreet