ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ, ਜਲੰਧਰ ਤੇ ਹੁਸ਼ਿਆਰਪੁਰ ’ਚ ਮਿਲੇ 5 ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ 38 ਮਰੀਜ਼

ਜਲੰਧਰ ਤੇ ਹੁਸ਼ਿਆਰਪੁਰ ’ਚ ਮਿਲੇ 4 ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ 37 ਮਰੀਜ਼। ਤਸਵੀਰ: ਹਰਪ੍ਰੀਤ ਕੌਰ, ਹਿੰਦੁਸਤਾ

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼

 

ਜਲੰਧਰ ’ਚ ਲਗਾਤਾਰ ਦੂਜੇ ਦਿਨ ਇੱਕ, ਮੋਹਾਲੀ 'ਚ ਇੱਕ ਅਤੇ ਹੁਸ਼ਿਆਰਪੁਰ ’ਚ ਤਿੰਨ ਹੋਰ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਜਲੰਧਰ ’ਚ 27 ਸਾਲਾਂ ਦਾ ਇਹ ਨੌਜਵਾਨ ਜ਼ਿਲ੍ਹੇ ਦੀ ਫ਼ਿਲੌਰ ਸਬ–ਡਿਵੀਜ਼ਨ ’ਚ ਪੈਂਦੇ ਪਿੰਡ ਵਿਰਕ ਦੇ ਉਨ੍ਹਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਨੇੜਲੇ ਸੰਪਰਕ ’ਚ ਸੀ, ਜਿਹੜੇ ਬੀਤੇ ਦਿਨੀਂ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ।

 

 

ਅੱਜ ਜਲੰਧਰ ’ਚ ਦੂਜਾ ਮਰੀਜ਼ ਮਿਲਣ ਨਾਲ ਪੰਜਾਬ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 34 ਹੋ ਗਈ ਸੀ। ਪਰ ਇਸ ਦੇ ਨਾਲ ਹੀ ਹੁਸ਼ਿਆਰਪੁਰ ’ਚ ਤਿੰਨ ਅਤੇ ਮੋਹਾਲੀ 'ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਣ ਨਾਲ ਇਹ ਗਿਣਤੀ 38 ਤੱਕ ਜਾ ਪੁੱਜੀ ਹੈ।

 

 

ਉੱਧਰ ਹਿਲੇਰੀ ਵਿਕਟਰ ਦੀ ਰਿਪੋਰਟ ਅਨੁਸਾਰ ਮੋਹਾਲੀ 'ਚ ਵੀ ਅੱਜ ਇੱਕ ਹੋਰ ਪਾਜ਼ਿਟਿਵ ਮਰੀਜ਼ ਮਿਲਿਆ ਹੈ।

 

 

ਹਰਪ੍ਰੀਤ ਕੌਰ ਦੀ ਰਿਪੋਰਟ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ’ਚ ਤਿੰਨ ਹੋਰ ਵਿਅਕਤੀ ਪਾਜ਼ਿਟਿਵ ਮਿਲੇ ਹਨ। ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾ–ਪਾਜ਼ਿਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ’ਚ ਜ਼ੇਰੇ ਇਲਾਜ ਹੈ। ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਵਿੱਚ ਉਸ ਵਿਅਕਤੀ ਦੀ ਪਤਨੀ, ਨੂੰਹ ਤੇ ਇੱਕ ਹੋਰ ਜਾਣਕਾਰ ਸ਼ਾਮਲ ਹਨ।

 

 

ਹੁਣ ਹੁਸ਼ਿਆਰਪੁਰ ਦੇ ਪਿੰਡਾਂ ’ਚੋਂ ਕਈ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਇਸ ਜ਼ਿਲ੍ਹੇ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ ਪੰਜ ਹੋ ਗਈ ਹੈ।

 

 

ਕੱਲ੍ਹ ਜਲੰਧਰ ਸਥਿਤ ਨਿਜਾਤਮ ਨਗਰ 62 ਸਾਲਾਂ ਦੀ ਇੱਕ ਔਰਤ ਦੇ ਕੋਰੋਨਾ ਵਾਇਰਸ ਦੀ ਲਪੇਟ ਆਉਣ ਦੀ ਖ਼ਬਰ ਮਿਲੀ ਸੀ। ਉਸ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ। ਇੰਝ ਕੱਲ੍ਹ ਪੰਜਾਬ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 33 ਹੋ ਗਈ ਸੀ।

 

 

ਮਰੀਜ਼ ਦੀ ਛਾਤੀ ਰੁਕੀ ਹੋਈ ਹੈ ਤੇ ਇਸ ਵਾਇਰਸ ਦੀ ਲਾਗ ਦੇ ਇਲਾਜ ਲਈ ਉਸ ਨੂੰ ਲੁਧਿਆਣਾ ਦੇ ਸੀਐੱਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਰੀਜ਼ ਦਾ ਪਤਾ ਲੱਗਦਿਆਂ ਸਮੁੱਚੇ ਨਿਜਾਤਮ ਨਗਰ ਇਲਾਕੇ ਨੂੰ ਪੁਲਿਸ ਨੇ ਕੱਲ੍ਹ ਹੀ ਘੇਰ ਲਿਆ ਸੀ। ਉੱਥੋਂ ਹੁਣ ਨਾ ਤਾਂ ਕੋਈ ਬਾਹਰ ਜਾ ਸਕਦਾ ਹੈ ਤੇ ਨਾ ਹੀ ਕੋਈ ਬਾਹਰੋਂ ਉੱਥੇ ਜਾ ਸਕਦਾ ਹੈ।

 

 

ਜਲੰਧਰ ਕੋਰੋਨਾ ਦਾ ਇਹ ਪਹਿਲਾ ਪਾਜ਼ਿਟਿਵ ਕੇਸ ਸੀ। ਇਹ ਕੇਸ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਅੱਜ ਦੂਜੇ ਦਿਨ ਦੂਜਾ ਪਾਜ਼ਿਟਿਵ ਮਾਮਲਾ ਸਾਹਮਣੇ ਆਉਣ ਕਾਰਨ ਪ੍ਰਸ਼ਾਸਨ ਨੂੰ ਹੁਣ ਪੱਬਾਂ ਭਾਰ ਹੋਣਾ ਪੈ ਰਿਹਾ ਹੈ।

 

 

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਕੋਰੋਨਾ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਸੀ। ਇਸ ਕੇਸ ਨਾਲ ਸਬੰਧਤ ਵਿਅਕਤੀ ਦਰਅਸਲ ਪਿੰਡ ਮੋਰਾਂਵਾਲੀ ਦੇ ਉਸੇ ਵਿਅਕਤੀ ਦਾ ਪੁੱਤਰ ਹੈ; ਜਿਹੜਾ ਬੀਤੇ ਦਿਨੀਂ ਕੋਰੋਨਾਪਾਜ਼ਿਟਿਵ ਨਿੱਕਲਿਆ ਸੀ। ਪਿੰਡ ਮੋਰਾਂਵਾਲੀ ਗੜ੍ਹਸ਼ੰਕਰ ਸਬਡਿਵੀਜ਼ਨ ਪੈਂਦਾ ਹੈ।

 

 

ਪਿੰਡ ਮੋਰਾਂਵਾਲੀ ਦਾ ਇਹ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੇ ਸੰਪਰਕ ਰਿਹਾ ਸੀ; ਜਿਸ ਦੀ ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ।

 

 

ਮੋਰਾਂਵਾਲੀ ਨਿਵਾਸੀ ਇਸ ਵੇਲੇ ਪੀਜੀਆਈਚੰਡੀਗੜ੍ਹ ਜ਼ੇਰੇ ਇਲਾਜ ਹੈ। ਪਿੰਡ ਬਸਤੀ ਨੌ ਦੀ 8 ਸਾਲਾ ਬੱਚੀ ਦੀ ਟੈਸਟ ਰਿਪੋਰਟ ਹਾਲੇ ਨਹੀਂ ਆਈ। ਉਹ ਤੇ ਉਸ ਦੇ ਮਾਪੇ ਇਟਲੀ ਤੋਂ ਪਰਤੇ ਸਨ।

 

 

ਇੰਝ ਹੁਣ ਬੰਗਾ ਲਾਗਲੇ ਪਠਲਾਵਾ ਪਿੰਡ ਦੇ ਜਿਸ ਵਿਅਕਤਾ ਦੀ ਕੋਰੋਨਾ ਕਾਰਨ ਮੌਤ ਹੋਈ ਹੈ; ਉਸ ਰਾਹੀਂ ਹੁਣ ਤੱਕ 23 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 14 ਜਣੇ ਉਸੇ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਤਿੰਨ ਜਣੇ ਜਲੰਧਰ ਤੋਂ ਹਨ ਦੋ ਵਿਅਕਤੀ ਜਰਮਨੀ ਤੋਂ ਬਰਾਸਤਾ ਇਟਲੀ ਪਰਤੇ ਸਨ ਅਤੇ ਉਸ ਨੂੰ ਮਿਲੇ ਸਨ। ਦੋ ਜਣੇ ਉਸ ਨੂੰ ਮੋਰਾਂਵਾਲੀ ਪਿੰਡ ਤੋਂ ਕੇ ਮਿਲੇ ਸਨ। ਪਿੰਡ ਪਠਲਾਵਾ ਦਾ ਸਰਪੰਚ ਵੀ ਇਸ ਵਾਇਰਸ ਦੀ ਲਪੇਟ ਵਿੱਚ ਉਸੇ ਕਾਰਨ ਆਇਆ ਹੈ

 

 

ਚਾਰ ਕੁ ਦਿਨ ਪਹਿਲਾਂ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ਤਿੰਨਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵਧ ਕੇ 29 ਹੋ ਗਈ ਸੀ।

 

 

ਚਾਰ ਦਿਨ ਪਹਿਲਾਂ ਤਿੰਨ ਮਾਮਲੇ ਬੰਗਾ ਲਾਗਲੇ ਇੱਕ ਪਿੰਡ ਅਤੇ ਤਿੰਨ ਹੋਰ ਮਾਮਲੇ ਜਲੰਧਰ ਜ਼ਿਲ੍ਹੇ ਦੇ ਕਸਬੇ ਫ਼ਿਲੌਰ ਲਾਗਲੇ ਪਿੰਡ ਵਿਰਕ ਸਾਹਮਣੇ ਆਏ ਸਨ। ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡਾਂ ਹੁਣ ਨਾ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਉੱਥੋਂ ਕਿਤੇ ਹੋਰ ਬਾਹਰ ਜਾ ਸਕਦਾ ਹੈ।

 

 

ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਤਿੰਨ ਨਵੇਂ ਕੋਰੋਨਾਪਾਜ਼ਿਟਿਵ ਕੇਸ ਦਰਅਸਲ, ਬੰਗਾ (ਨਵਾਂਸ਼ਹਿਰ) ਲਾਗਲੇ ਪਿੰਡ ਪਠਲਾਵਾ ਦੇ ਉਸ ਬਜ਼ੁਰਗ ਵਿਅਕਤੀ ਦੇ ਹੀ ਰਿਸ਼ਤੇਦਾਰ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਪਹਿਲਾਂ ਨਵਾਂਸ਼ਹਿਰ ਜ਼ਿਲ੍ਹੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ19 ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਇਲਾਵਾ ਪਰਸੋਂ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਬੀਤੇ ਸੋਮਵਾਰ ਨੂੰ ਦੋ ਹੋਰ ਮਰੀਜ਼ ਨਾਲ ਪੰਜਾਬ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 23 ਹੋ ਗਈ ਸੀ।

 

 

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ 30 ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋਵੱਖਰੇ ਸਰਕਾਰੀ ਹਸਪਤਾਲਾਂ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ਭੇਜੇ ਗਏ ਹਨ।

 

 

ਹੁਣ ਤੱਕ ਪੰਜਾਬਚੋਂ ਸੈਂਕੜੇ ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 38 ਪਾਜ਼ਿਟਿਵ ਪਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 more Corona Positive found in Jalandhar and Hoshiarpur Total 37 Patients in Punjab