ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਾਇਤ ਚੋਣਾਂ `ਚ ਲਾਪਰਵਾਹੀ ਕਾਰਨ ਗੁਰਦਾਸਪੁਰ ਦੇ 4 ਅਧਿਕਾਰੀ ਮੁਅੱਤਲ

ਪੰਚਾਇਤ ਚੋਣਾਂ `ਚ ਲਾਪਰਵਾਹੀ ਕਾਰਨ ਗੁਰਦਾਸਪੁਰ ਦੇ 4 ਅਧਿਕਾਰੀ ਮੁਅੱਤਲ

ਆਉਂਦੀ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਦੀਆਂ ਤਿਆਰੀਆਂ `ਚ ਲਾਪਰਵਾਹੀ ਵਰਤਣ ਕਾਰਨ ਚਾਰ ਸਰਕਾਰੀ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਗੁਰਦਾਸਪੁਰ ਦੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ, ਲੇਖਾਕਾਰ ਤੇ ਰੀਡਰ, ਪੰਚਾਇਤ ਸਕੱਤਰ ਅਤੇ ਇੱਕ ਮੁਲਾਜ਼ਮ ਖਿ਼ਲਾਫ਼ ਇਹ ਕਾਰਵਾਈ ਕੀਤੀ ਗਈ ਹੈ।


ਜਿਹੜੇ ਅਧਿਕਾਰੀਆਂ ਵਿਰੁੱਧ ਅੱਜ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਦੇ ਨਾਂਅ ਅਤੇ ਅਹੁਦੇ ਇਸ ਪ੍ਰਕਾਰ ਹਨ: ਚਾਰਜ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ - ਗੁਰਦਾਸਪੁਰ ਹਰਜਿੰਦਰ ਸਿੰਘ ਸੰਧੂ, ਲੇਖਕਾਰ-ਕਮ-ਰੀਡਰ ਸੁਖਜਿੰਦਰ ਸਿੰਘ, ਪੰਚਾਇਤ ਸਕੱਤਰ ਬਲਜੀਤ ਸਿੰਘ ਅਤੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ - ਗੁਰਦਾਸਪੁਰ ਦੇ ਕੰਪਿਊਟਰ ਆਪਰੇਟਰ ਮਨਜੀਤ ਸਿੰਘ।


ਉਨ੍ਹਾਂ ਦੀ ਮੁਅੱਤਲੀ ਦੇ ਸਰਕਾਰੀ ਹੁਕਮ `ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗੁਜ਼ਾਰਾ ਭੱਤਾ ਇਸ ਸ਼ਰਤ `ਤੇ ਦਿੱਤਾ ਜਾਵੇਗਾ, ਜੇ ਉਹ ਇਹ ਸਰਟੀਫਿ਼ਕੇਟ ਪੇਸ਼ ਕਰਨਗੇ ਕਿ ਉਹ ਮੁਅੱਤਲੀ ਦੇ ਸਮੇਂ ਦੌਰਾਨ ਕੋਈ ਹੋਰ ਨੌਕਰੀ ਜਾਂ ਕੰਮ ਨਹੀਂ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 officers of Gurdaspur suspended due to carelessness