ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਕਾਂਡ `ਚ ਫਸਿਆ SSP ਤੇ 3 ਹੋਰ ਪੁਲਿਸ ਅਧਿਕਾਰੀ ਪੁੱਜੇ ਹਾਈ ਕੋਰਟ

ਬੇਅਦਬੀ ਕਾਂਡ `ਚ ਫਸਿਆ SSP ਤੇ 3 ਹੋਰ ਪੁਲਿਸ ਅਧਿਕਾਰੀ ਪੁੱਜੇ ਹਾਈ ਕੋਰਟ

ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਤੇ ਤਿੰਨ ਹੋਰ ਪੁਲਿਸ ਅਧਿਕਾਰੀ ਅੱਜ ਸੋਮਵਾਰ ਨੂੰ ਪੰਜਾਬ ਤੇ ਹਾਈ ਕੋਰਟ ਪੁੱਜ ਗਏ। ਇਹ ਚਾਰੇ ਪੁਲਿਸ ਅਧਿਕਾਰੀ ਬੇਅਦਬੀ ਕਾਂਡ ਵਿੱਚ ਦਾਇਰ ਹੋਈਆਂ ਚਾਰ ਐੱਫ਼ਆਈਆਰਜ਼ ਦੀ ਸੀਬੀਆਈ ਵਰਗੀ ਕਿਸੇ ਸੁਤੰਤਰ ਏਜੰਸੀ ਤੋਂ ਜਾਂਚ ਦੀ ਮੰਗ ਕਰ ਰਹੀਆਂ ਹਨ।


ਪਟੀਸ਼ਨਰਾਂ ਨੇ ਦਾਅਵਾ ਕੀਤਾ ਹੈ ਕਿ ਇਸਹ ਮਾਮਲੇ `ਚ ਕਾਨੂੰਨ, ਤਾਕਤ ਤੇ ਅਧਿਕਾਰਾਂ ਦੀ ਦੁਰਵਰਤੋਂ ਹੋਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਤੋਂ ਕਿਸੇ ਸੁਤੰਤਰ, ਨਿਆਂਪੂਰਨ ਤੇ ਨਿਰਪੱਖ ਤੇ ਪੱਖਪਾਤ ਤੋਂ ਮੁਕਤ ਜਾਂਚ ਦੀ ਕੋਈ ਆਸ ਨਹੀਂ ਹੈ।


ਵਕੀਲ ਸੰਤ ਪਾਲ ਸਿੰਘ ਸਿੱਧੂ ਰਾਹੀਂ ਦਾਖ਼ਲ ਕੀਤੀ ਗਈ ਪਟੀਸ਼ਨ ਵਿੱਚ ਪਟੀਸ਼ਨਰਾਂ ਨੇ ਆਖਿਆ ਹੈ ਕਿ ਉਹ ਸਾਲ 2015 `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਪੈਦਾ ਹੋਈ ਕਾਨੁੰਨ ਤੇ ਵਿਵਸਥਾ ਦੀ ਵਿਗੜੀ ਹਾਲਤ ਨੂੰ ਸੰਭਾਲ ਰਹੇ ਸਨ।


ਉਸ ਘਟਨਾ ਤੋਂ  ਬਾਅਦ ਜਾਂਚ ਕਮਿਸ਼ਨ ਕਾਨੂੰਨ, 1952 ਦੀਆਂ ਵਿਵਸਥਾਵਾਂ ਮੁਤਾਬਕ ਮਾਮਲੇ ਦੀ ਜਾਂਚ ਲਈ ਇੱਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਸਿਫ਼ਾਰਸ਼ਾਂ ਦੇ ਆਧਾਰ `ਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਿਆਸੀ ਕਾਰਨਾਂ ਕਰ ਕੇ ਬਿਨਾ ਕਿਸੇ ਸਬੂਤ ਤੇ ਬਗ਼ੈਰ ਕਿਸੇ ਜਾਂਚ ਦੇ ਫਸਾਇਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 Police employees of sacrilege case to High Court