ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ 4 ਪੁਲਿਸ ਅਧਿਕਾਰੀਆਂ ਦੇ ਨਾਂਅ ਹੋਏ ਬਹਿਬਲ ਕਲਾਂ ਗੋਲੀਕਾਂਡ ਦੀ FIR `ਚ ਦਰਜ

ਆਖ਼ਰ 4 ਪੁਲਿਸ ਅਧਿਕਾਰੀਆਂ ਦੇ ਨਾਂਅ ਹੋਏ ਬਹਿਬਲ ਕਲਾਂ ਗੋਲੀਕਾਂਡ ਦੀ FIR `ਚ ਦਰਜ

ਕੁਝ ਮੂਲਵਾਦੀ ਸਿੱਖਾਂ ਤੇ ਸੀਨੀਅਰ ਕਾਂਗਰਸੀ ਆਗੂਆਂ ਦੇ ਇੱਕ ਵਰਗ ਦੇ ਦਬਾਅ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਅਕਤੂਬਰ 2015 ਦੇ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਤ ਐੱਫ਼ਆਈਆਰ `ਚ ਚਾਰ ਹੋਰ ਪੁਲਿਸ ਅਧਿਕਾਰੀਆਂ ਦੇ ਨਾਂਅ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ।


21 ਅਕਤੂਬਰ, 2015 ਨੂੰ ਦਾਇਰ ਕੀਤੀ ਗਈ ਐੱਫ਼ਆਈਆਰ ਨੰਬਰ 130 ਵਿੱਚ ਪੀਪੀਐੱਸ ਅਧਿਕਾਰੀਆਂ ਚਰਨਜੀਤ ਸਿੰਘ (ਉਦੋਂ ਐੱਸਐੱਸਪੀ ਮੋਗਾ - ਹੁਣ ਸੇਵਾ-ਮੁਕਤ), ਬਿਕਰਮਜੀਤ ਸਿੰਘ (ਉਦੋਂ ਫ਼ਾਜਿ਼ਲਕਾ ਦੇ ਐੱਸਪੀ-ਡਿਟੈਕਟਿਵ), ਇੰਸਪੈਕਟਰ ਪ੍ਰਦੀਪ ਸਿੰਘ ਤੇ ਸਬ-ਇੰਸਪੈਕਟਰ ਅਮਰਜੀਤ ਸਿੰਘ ਦੇ ਨਾਂਅ ਸ਼ਾਮਲ ਕੀਤੇ ਗਏ ਹਨ। ਪਹਿਲਾਂ ਇਸ ਐੱਫ਼ਆਈਆਰ `ਚ ਅਣਪਛਾਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਧਾਰਾਵਾਂ 302, 307 ਅਤੇ 34 ਅਧੀਨ ਮਾਮਲਾ ਬਾਜਾਖਾਨਾ ਦੇ ਪੁਲਿਸ ਥਾਣੇ `ਚ ਦਰਜ ਕੀਤਾ ਗਿਆ ਸੀ।


ਇਸ ਸਬੰਧੀ ਸ਼ੁੱਕਰਵਾਰ ਤੋਂ ਪੁਲਿਸ ਵਿਭਾਗ `ਚ ਉੱਚ-ਪੱਧਰੀ ਮੀਟਿੰਗਾਂ ਚੱਲ ਰਹੀਆਂ ਸਨ। ਉਸ ਤੋਂ ਬਾਅਦ ਹੀ ਪੁਲਿਸ ਅਧਿਕਾਰੀਆਂ ਦੇ ਨਾਂਅ ਐੱਫ਼ਆਈਆਰ `ਚ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਉਂਝ ਕੁਝ ਪੁਲਿਸ ਅਧਿਕਾਰੀਆਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ।


ਇਹ ਐੱਫ਼ਆਈਆਰ ਵਧੀਕ ਡੀਜੀਪੀ ਆਈਪੀਐੱਸ ਸਹੋਤਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਦੀ ਸਿਫ਼ਾਰਸ਼ `ਤੇ ਦਾਇਰ ਕੀਤੀ ਗਈ ਸੀ। ਉਸ ਐੱਫ਼ਆਈਆਰ ਵਿੱਚ ਭਾਵੇਂ ਕਿਸੇ ਪੁਲਿਸ ਅਧਿਕਾਰੀ ਜਾਂ ਮੁਲਾਜ਼ਮ ਦਾ ਤਾਂ ਨਾਂਅ ਨਹੀਂ ਸੀ ਪਰ ਫਿਰ ਵੀ ਉਸ ਵਿੱਚ ਇਹ ਜ਼ਰੂਰ ਲਿਖਿਆ ਹੋਇਆ ਸੀ ਕਿ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਕਰਨ ਵਾਲੀ ਉਹ ਟੀਮ ਮੋਗਾ ਦੇ ਐੱਸਐੱਸਪੀ ਚਰਨਜੀਤ ਸ਼ਰਮਾ ਦੀ ਅਗਵਾਈ ਹੇਠ ਕਾਰਵਾਈ ਕਰ ਰਹੀ ਸੀ।


ਐੱਫ਼ਆਈਆਰ ਵਿੱਚ ਹੁਣ ਇਨ੍ਹਾਂ ਚਾਰ ਪੁਲਿਸ ਅਧਿਕਾਰੀਆਂ ਦੇ ਨਾਂਅ ਮੁਲਜ਼ਮ ਵਜੋਂ ਦਰਜ ਕੀਤੇ ਗਏ ਹਨ। ਉਨ੍ਹਾਂ ਖਿ਼ਲਾਫ਼ ਹੁਣ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਹੋ ਸਕੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 police officials named in behbal kalan firing FIR