ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਤੇ ਬਰਨਾਲਾ ਜਿ਼ਲ੍ਹਿਆਂ `ਚ ਸਾਹਮਣੇ ਆਏ ਸਵਾਈਨ-ਫ਼ਲੂ ਦੇ 4 ਮਾਮਲੇ

ਸੰਗਰੂਰ ਤੇ ਬਰਨਾਲਾ ਜਿ਼ਲ੍ਹਿਆਂ `ਚ ਸਾਹਮਣੇ ਆਏ ਸਵਾਈਨ-ਫ਼ਲੂ ਦੇ 4 ਮਾਮਲੇ

--  ਪਿਛਲੇ ਵਰ੍ਹੇ ਦੋਵੇਂ ਜਿ਼ਲ੍ਹਿਆਂ `ਚ ਸਵਾਈਨ-ਫ਼ਲੂ ਨਾਲ ਹੋਈਆਂ ਸਨ 8 ਮੌਤਾਂ

 

ਸੰਗਰੂਰ ਤੇ ਬਰਨਾਲਾ ਜਿ਼ਲ੍ਹਿਆਂ `ਚ ਹੁਣ ਤੱਕ ਸਵਾਈਨ-ਫ਼ਲੂ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ 3 ਕੇਸ ਬਰਨਾਲਾ ਤੋਂ ਇੱਕ ਕੇਸ ਦੇ ਸੰਗਰੂਰ `ਚ ਹੋਣ ਦੀ ਪੁਸ਼ਟੀ ਹੋਈ ਹੈ।


ਸੰਗਰੂਰ ਜਿ਼ਲ੍ਹੇ ਦੇ ਸ਼ਹਿਰ ਸੁਨਾਮ ਦੇ 62 ਸਾਲਾ ਮਰੀਜ਼ ਨੂੰ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ; ਜਦ ਕਿ ਬਰਨਾਲਾ ਦੀਆਂ ਦੋ ਮਹਿਲਾ ਮਰੀਜ਼ਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। ਇੱਕ ਵਿਅਕਤੀ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ `ਚ ਜ਼ੇਰੇ ਇਲਾਜ ਹੈ।


ਬਰਨਾਲਾ ਦੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਵੀ ਪੁਸ਼ਟੀ ਕੀਤੀ ਕਿ 44 ਅਤੇ 45 ਸਾਲ ਦੀਆਂ ਦੋ ਔਰਤਾਂ ਤੇ 38 ਵਰ੍ਹਿਆਂ ਦਾ ਇੱਕ ਆਦਮੀ ਐੱਚ1ਐੱਨ1 ਵਾਇਰਸ ਤੋਂ ਪੀੜਤ ਹੈ।


ਪਿਛਲੇ ਵਰ੍ਹੇ 2018 ਦੌਰਾਨ ਬਰਨਾਲਾ `ਚ ਸਵਾਈਨ-ਫ਼ਲੂ ਨਾਲ ਦੋ ਮੌਤਾਂ ਹੋਈਆਂ ਸਨ।


ਸਿਵਲ ਹਸਪਤਾਲ ਸੰਗਰੁਰ ਦੇ ਐਪੀਡੀਮੀਓਲੌਜਿਸਟ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਜਿ਼ਲ੍ਹੇ `ਚ ਐੱਚ1ਐੱਨ1 ਦੇ 11 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਸੀ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 swine flu cases in Sangrur and Barnala Districts