ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​4 ਵਾਰ MP ਰਹੇ ਬਾਂਸਲ ਨੇ ਚੰਡੀਗੜ੍ਹ ਲਈ ਕੁਝ ਨਹੀਂ ਕੀਤਾ, ਮੈਂ ਬਹੁਤ ਕੁਝ ਕੀਤਾ: ਕਿਰਨ ਖੇਰ

​​​​​​​4 ਵਾਰ MP ਰਹੇ ਬਾਂਸਲ ਨੇ ਚੰਡੀਗੜ੍ਹ ਲਈ ਕੁਝ ਨਹੀਂ ਕੀਤਾ, ਮੈਂ ਬਹੁਤ ਕੁਝ ਕੀਤਾ: ਕਿਰਨ ਖੇਰ

ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਐੱਮਪੀ (MP) ਕਿਰਨ ਖੇਰ ਦਾ ਮੁਕਾਬਲਾ ਐਤਕੀਂ ਆਪਣੇ ਪਿਛਲੀ ਵਾਰ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨਾਲ ਹੀ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੋਹਨ ਧਵਨ ਵੀ ਚੋਣ–ਮੈਦਾਨ ਵਿੱਚ ਹਨ।

 

 

‘ਹਿੰਦੁਸਤਾਨ ਟਾਈਮਜ਼’ ਨੇ ਬਾਲੀਵੁੱਡ ਦੀ ਅਦਾਕਾਰਾ ਕਿਰਨ ਖੇਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ, ਉਸੇ ਗੱਲਬਾਤ ਦੇ ਕੁਝ ਖ਼ਾਸ ਅੰਸ਼:

 

 

ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਤੋਂ ਉਨ੍ਹਾਂ ਦੀ ਉਮੀਦਵਾਰੀ ਕੁਝ ਦੇਰੀ ਨਾਲ ਤਾਂ ਜ਼ਰੂਰ ਐਲਾਨੀ ਗਈ ਹੈ ਪਰ ਉਹ ਕਿਸੇ ਤੋਂ ਪਿੱਤੇ ਨਹੀਂ ਹਨ। ‘ਮੈਂ ਪਿਛਲੇ ਪੰਜ ਸਾਲਾਂ ਦੌਰਾਨ ਚੰਡੀਗੜ੍ਹ ਵਿੱਚ ਬਹੁਤ ਸਖ਼ਤ ਮਿਹਨਤ ਕੀਤੀ ਹੈ ਤੇ ਮੇਰੀ ਚੋਣ–ਮੁਹਿੰਮ ਤਾਂ ਪੰਜ ਵਰ੍ਹੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ।’ ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸੀਟਾਂ ਦਾ ਐਲਾਨ ਭਾਜਪਾ ਨੇ ਕੁਝ ਦੇਰੀ ਨਾਲ ਕੀਤਾ, ਜਿਸ ਕਰਕੇ ਉਨ੍ਹਾਂ ਦੀ ਉਮੀਦਵਾਰੀ ਕੁਝ ਦੇਰੀ ਨਾਲ ਐਲਾਨੀ ਗਈ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ’ਤੇ ਲੱਗਣ ਵਾਲਾ ਇਹ ਇਲਜ਼ਾਮ ਬਿਲਕੁਲ ਬੇਬੁਨਿਆਦ ਹੈ ਕਿ ਉਹ ਚੰਡੀਗੜ੍ਹ ਦੇ ਨਹੀਂ, ਸਗੋਂ ਬਾਹਰੀ ਹਨ ਤੇ ਜਾਂ ਉਹ ਕਿਸੇ ਨੂੰ ਮਿਲਦੇ ਨਹੀਂ। ‘ਮੈਂ ਸਾਲ 2017 ਦੌਰਾਨ ਸਿਰਫ਼ ਛੇ ਦਿਨ ਮੁੰਬਈ ਗਈ ਸਾਂ। ਟੈਲੀਵਿਜ਼ਨ ਸ਼ੋਅਜ਼ ਲਈ ਮੈਂ ਸਿਰਫ਼ 20 ਤੋਂ 26 ਦਿਨ ਬਾਹਰ ਰਹੀ ਸਾਂ – ਉਹ ਵੀ ਇੱਕ ਵਾਰੀ ’ਚ ਸਿਰਫ ਦੋ–ਦਿਨ। ਮੈਂ ਸਾਰੇ ਤਿਉਹਾਰ, ਵਿਆਹ ਦੀ ਵਰ੍ਹੇਗੰਢ ਤੇ ਨਵਾਂ ਸਾਲ ਵੀ ਚੰਡੀਗੜ੍ਹ ਸ਼ਹਿਰ ’ਚ ਹੀ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਹੀ ਮਨਾਉਂਦੀ ਰਹੀ ਹਾਂ। ਮੈਂ ਸਿਰਫ਼ ਦੀਵਾਲੀ ਮੌਕੇ ਲਕਸ਼ਮੀ–ਪੂਜਨ ਲਈ ਆਪਣੇ ਪੁੱਤਰ ਕੋਲ ਮੁੰਬਈ ਗਈ ਸਾਂ।’

 

 

ਸ੍ਰੀਮਤੀ ਕਿਰਨ ਖੇਰ ਨੇ ਕਿਹਾ ਕਿ – ‘ਮੋਦੀ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਸਰਕਾਰ ਜਾਂ ਸਥਾਪਤੀ–ਵਿਰੋਧੀ ਕਿਤੇ ਕੋਈ ਹਵਾ ਨਹੀਂ ਹੈ। ਮੈਂ ਆਪਣੇ ਕਾਰਜਕਾਲ ਦੌਰਾਨ ਟ੍ਰਿਬਿਊਨ ਚੌਕ ਫ਼ਲਾਈਓਵਰ, ਓਪਨ ਏਅਰ ਜਿਮ ਦੀ ਮਨਜ਼ੂਰੀ ਦਿਵਾਈ। ਸ਼ਹਿਰ ਲਈ ਪਹਿਲੀ ਉਦਯੋਗਿਕ ਨੀਤੀ ਬਣੀ, ਭਾਖੜਾ ਬੰਨ੍ਹ ਤੋਂ ਵਾਧੂ ਪਾਈਪਲਾਈਨ ਲਿਆਂਦੀ ਤੇ ਹੋਰ ਬਹੁਤ ਸਾਰੇ ਕੰਮ ਮੇਰੇ ਕਾਰਜਕਾਲ ਦੌਰਾਨ ਮੁਕੰਮਲ ਹੋਏ। ਪਹਿਲਾਂ ਚਾਰ ਵਾਰ ਐੱਮਪੀ ਰਹਿ ਚੁੱਕੇ ਬਾਂਸਲ ਦੀਆਂ ਕਿਹੜੀਆਂ ਅਜਿਹੀਆਂ ਪ੍ਰਾਪਤੀਆਂ ਹਨ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4 times MP Bansal did nothing for Chandigarh I did a lot Kirron Kher