ਲੁਧਿਆਣਾ ਤੋਂ ਇੱਕ ਰੂਹ ਨੂੰ ਕੰਬਾਹ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ ਮੁਲਜ਼ਮ ਦੇ ਚਾਰ ਸਾਲਾ ਬੱਚੇ ਨਾਲ ਪਹਿਲਾਂ ਜਿਨਸੀ ਸ਼ੋਸ਼ਣ ਕੀਤਾ ਅਤੇ ਫਿਰ ਉਸ ਦੀ ਗਰਦਨ ਆਰੀ ਨਾਲ ਵੱਢ ਦਿੱਤੀ।
ਜਾਣਕਾਰੀ ਅਨੁਸਾਰ ਮਕੰਦ ਸਿੰਘ ਨਗਰ ਖੇਤਰ ਵਿੱਚੋਂ ਬੁੱਧਵਾਰ ਤੋਂ ਦੁਪਹਿਰ 3.30 ਵਜੇ ਤੋਂ ਲਾਪਤਾ ਬੱਚੇ ਦੀ ਲਾਸ਼ ਸਾਹਮਣੇ ਕੁਆਰਟਰਾਂ ਚੋਂ ਮਿਲੀ ਹੈ। ਚਾਰ ਸਾਲਾ ਬੱਚੇ ਨਾਲ ਪਹਿਲਾਂ ਜਿਨਸੀ ਸ਼ੋਸ਼ਣ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਲੋਕਾਂ ਨੇ ਪੁਲਿਸ ਨੂੰ ਦਿੱਤੀ। ਕੁਆਰਟਰਾਂ ਵਿੱਚ ਰਹਿੰਦੇ ਦੋਸ਼ੀ ਕਿਰਾਏਦਾਰ ਅਤੇ ਸਾਰੇ ਫ਼ਰਾਰ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬੱਚੇ ਦੀ ਮਾਂ ਨੇ ਦੱਸਿਆ ਕਿ ਉਹ ਇੱਕ ਦੋ ਮੰਜ਼ਿਲਾ ਵਿਹੜੇ ਵਿੱਚ ਰਹਿੰਦੇ ਹਨ, ਇੱਥੇ ਲਗਭਗ 75 ਕੁਆਰਟਰ ਬਣੇ ਹੋਏ ਹਨ। ਉਹ ਦੂਸਰੀ ਮੰਜ਼ਲ ਦੇ ਆਖ਼ਰੀ ਕੁਆਰਟਰਾਂ ਵਿੱਚ ਰਹਿੰਦੇ ਹਨ।
ਉਸ ਦਾ ਪਤੀ ਅਸ਼ੋਕ ਸਿਲਾਈ ਮਸ਼ੀਨ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦੇ ਦੋ ਬੱਚੇ 10 ਮਹੀਨੇ ਦੀ ਇੱਕ ਬੇਟੀ ਅਤੇ ਸਾਢੇ ਚਾਰ ਸਾਲ ਦਾ ਬੇਟਾ ਵਿਸ਼ਵਾਸ ਸਨ। ਉਸ ਦਾ ਪਤੀ ਬੁੱਧਵਾਰ ਨੂੰ ਕੰਮ ਉੱਤੇ ਗਿਆ ਸੀ। ਇਸ ਸਮੇਂ ਦੌਰਾਨ ਘਰ ਵਿੱਚ ਬੱਚੇ ਅਤੇ ਮੋਹਿਨੀ ਸਨ।
ਦੁਪਹਿਰ ਸਾਢੇ ਤਿੰਨ ਵਜੇ ਵਿਸ਼ਵਾਸ਼ ਮਾਂ ਨੂੰ ਕਹਿ ਕੇ ਬਾਹਰ ਬਣੇ ਟਾਇਲਟ ਵਿੱਚ ਗਿਆ ਕਿ ਉਹ ਟਾਇਲਟ ਜਾ ਰਿਹਾ ਸੀ। ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ।
ਉਸ ਦੇ ਪਤੀ ਨੇ ਬੱਚੇ ਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ।