ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਰੇਲਵੇ ਪੁਲਿਸ ਦੇ 40 ਫ਼ੀ ਸਦੀ ਮਾਮਲੇ ਰਹਿ ਜਾਂਦੇ ਨੇ ਅਣਸੁਲਝੇ

​​​​​​​ਪੰਜਾਬ ’ਚ ਰੇਲਵੇ ਪੁਲਿਸ ਦੇ 40 ਫ਼ੀ ਸਦੀ ਮਾਮਲੇ ਰਹਿ ਜਾਂਦੇ ਨੇ ਅਣਸੁਲਝੇ

ਪੰਜਾਬ ਵਿੱਚ ਕੁੱਲ 11 ਗਵਰਨਮੈਂਟ ਰੇਲਵੇ ਪੁਲਿਸ ਸਟੇਸ਼ਨ (GRP) ਹਨ। ਉਨ੍ਹਾਂ ਦੇ ਅੰਕੜਿਆਂ ਉੱਤੇ ਜੇ ਝਾਤ ਪਾਈਏ, ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਥਾਣਿਆਂ ਵਿੱਚ ਦਰਜ ਹੋਣ ਵਾਲੇ ਲਗਭਗ 40 ਫ਼ੀ ਸਦੀ ਮਾਮਲੇ ਹਾਲੇ ਤੱਕ ਅਣਸੁਲਝੇ ਪਏ ਹਨ।

 

 

ਪਿਛਲੇ ਵਰ੍ਹੇ ਕੁੱਲ 1,583 ਮਾਮਲੇ ਦਰਜ ਹੋਏ ਸਨ; ਜਿਨ੍ਹਾਂ ਵਿੱਚੋਂ 634 ਹਾਲੇ ਵੀ ਅਣਸੁਲਝੇ ਪਏ ਹਨ; ਜਦ ਕਿ ਜੂਨ 2019 ਤੱਕ ਇਨ੍ਹਾਂ ਹੀ ਰੇਲਵੇ ਪੁਲਿਸ ਥਾਣਿਆਂ ਵਿੱਚ ਕੁੱਲ 755 ਮਾਮਲੇ ਦਰਜ ਹੋ ਚੁੱਕੇ ਸਨ ਤੇ ਉਨ੍ਹਾਂ ਵਿੱਚੋਂ 309 ਹਾਲੇ ਅਣਸੁਲਝੇ ਪਏ ਹਨ।

 

 

ਇਸ ਬਾਰੇ ਜਦੋਂ ਇੱਕ ਸਬੰਧਤ ਅਧਿਕਾਰੀ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ GRP ਵਿੱਚ ਇਸ ਵੇਲੇ ਕਾਂਸਟੇਬਲਾਂ ਤੇ ਹੋਮ–ਗਾਰਡ ਜਵਾਨਾਂ ਦੀ ਵੱਡੀ ਘਾਟ ਚੱਲ ਰਹੀ ਹੈ।

 

 

ਉਨ੍ਹਾਂ ਦੱਸਿਆ ਕਿ ਰੇਲਵੇ ਪੁਲਿਸ ਫ਼ੋਰਸ ਨੂੰ 1,200 ਜਵਾਨਾਂ ਦੀਆਂ ਆਸਾਮੀਆਂ ਦੀ ਮਨਜ਼ੂਰੀ ਮਿਲੀ ਹੋਈ ਹੈ ਪਰ ਇਸ ਵੇਲੇ ਸਿਰਫ਼ 890 ਕਾਂਸਟੇਬਲ ਤੇ ਹੋਮ–ਗਾਰਡ ਦੇ ਜਵਾਨ ਹੀ ਕੰਮ ਕਰ ਰਹੇ ਹਨ।

 

 

ਸਾਲ 2016 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਰੇਲਵੇ ਪਲੇਟਫ਼ਾਰਮਾਂ ’ਤੇ ਜਾਂ ਰੇਲ–ਗੱਡੀਆਂ ਵਿੱਚ ਯਾਤਰਾ ਕਰਨ ਵਾਲੇ ਔਸਤਨ 250 ਵਿਅਕਤੀ ਹਰ ਸਾਲ ਆਪਣੀ ਕੁਦਰਤੀ ਮੌਤ ਮਰ ਜਾਂਦੇ ਹਨ। ਸਾਲ 2016, 2017 ਤੇ 2018 ਤੱਕ ਕ੍ਰਮਵਾਰ ਅਜਿਹੀਆਂ 270, 241 ਤੇ 244 ਮੌਤਾਂ ਹੋ ਚੁੱਕੀਆਂ ਹਨ।

 

 

ਇਨ੍ਹਾਂ ਤੋਂ ਇਲਾਵਾ ਜੂਨ 2019 ਤੱਕ ਇਸ ਸਾਲ ਚਾਰ ਕਤਲ ਕੇਸ ਵੀ ਦਰਜ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:40 per cent cases of Railway Police in Punjab remain unsolved