ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਗਾ `ਚ ਨਸ਼ੇ ਦੇ 42 ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ

ਮੋਗਾ `ਚ ਨਸ਼ੇ ਦੇ 42 ਸਮੱਗਲਰਾਂ ਦੀਆਂ ਜਾਇਦਾਦਾਂ ਕੁਰਕ

ਪੁਲਿਸ ਨੇ ‘ਨਾਰਕੌਟਿਕ ਡ੍ਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਜ਼` (ਐੱਨਡੀਪੀਐੱਸ) ਕਾਨੂੰਨ ਅਧੀਨ ਦੋਸ਼ੀ ਠਹਿਰਾਏ ਜਾ ਚੁੱਕੇ ਨਸ਼ੇ ਦੇ ਸਮੱਗਲਰਾਂ ਖਿ਼ਲਾਫ਼ ਸਖ਼ਤੀ ਵਰਤਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਕਾਰਵਾਈ ਸਾਲ 2007 ਤੋਂ ਦਰਜ ਹੋਏ ਮਾਮਲਿਆਂ `ਚ ਕੀਤੀ ਜਾ ਰਹੀ ਹੈ।


ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਡ੍ਰੱਗ ਸਮੱਗਲਰਾਂ ਖਿ਼ਲਾਫ਼ ਇੰਨੀ ਸਖ਼ਤ ਕਾਰਵਾਈ ਕਦੇ ਨਹੀਂ ਹੋਈ। ਜਿ਼ਆਦਾਤਰ ਉਹੀ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਸ਼ੱਕ ਹੈ ਕਿ ਉਹ ਨਸ਼ੇ ਵੇਚ ਕੇ ਅਤੇ ਉਨ੍ਹਾਂ ਦੀ ਸਮੱਗਲਿੰਗ ਕਰ ਕੇ ਬਣਾਈਆਂ ਗਈਆਂ ਸਨ।


ਪੁਲਿਸ ਨੇ ਨਵੀਂ ਦਿੱਲੀ `ਚ 73 ਐੱਨਡੀਪੀਐੱਸ ਮਾਮਲਿਆਂ ਦੀ ਸੂਚੀ ਭੇਜ ਕੇ ਨਸ਼ੇ ਦੇ ਸਮੱਗਲਰਾਂ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਵਾਨਗੀ ਮੰਗੀ ਸੀ। ਉਨ੍ਹਾਂ ਵਿੱਚੋਂ 42 ਮਾਮਲਿਆਂ `ਚ ਜਾਇਦਾਦ ਕੁਰਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ।


ਮੋਗਾ ਪੁਲਿਸ ਹੁਣ ਤੱਕ 100 ਏਕੜ ਵਾਹੀਯੋਗ ਜ਼ਮੀਨ, 10 ਲੱਖ ਰੁਪਏ ਦੇ ਬੈਂਕ ਬੈਲੈਂਸ, 63 ਮਕਾਨ ਤੇ ਕਾਰਾਂ ਤੇ ਮੋਟਰਸਾਇਕਲਾਂ ਸਮੇਤ 25 ਵਾਹਨ ਕੁਰਕ ਕਰ ਚੁੱਕੀ ਹੈ।


ਇੱਥੇ ਵਰਨਣਯੋਗ ਹੈ ਕਿ ਪੰਜਾਬ ਕੈਬਿਨੇਟ ਨੇ ਨਵੰਬਰ 2017 `ਚ ਇਸ ਸਬੰਧੀ ਇੱਕ ਬਿਲ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਸੀ। ਉਸ ਬਿਲ ਵਿੱਚ ਐੱਨਡੀਪੀਐੱਸ ਕਾਨੂੰਨ ਅਧੀਨ ਦੋਸ਼ੀ ਕਰਾਰ ਦਿੱਤੇ ਗਏ ਮੁਲਜ਼ਮਾਂ ਦੀਆਂ ਜਾਇਦਾਦਾਂ ਕੁਰਕ ਕਰਨ ਅਤੇ ਜ਼ਬਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ।


ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇਸ ਵੇਲੇ 31 ਐੱਨਡੀਪੀਐੱਸ ਮਾਮਲਿਆਂ `ਤੇ ਵਿਚਾਰ ਚੱਲ ਰਿਹਾ ਹੈ ਤੇ ਸਮਰੱਥ ਅਥਾਰਟੀ ਤੋਂ ਜਾਇਦਾਦਾਂ ਕੁਰਕ ਕਰਨ ਦੀ ਪ੍ਰਵਾਨਗੀ ਆਉਣੀ ਬਾਕੀ ਹੈ। ਅਥਾਰਟੀ ਨੇ 12 ਅਜਿਹੇ ਮਾਮਲਿਆਂ `ਚ ਹੋਰ ਜਾਣਕਾਰੀ ਮੰਗੀ ਹੈ।


ਮੋਗਾ ਦੇ ਐੱਸਐੱਸਪੀ ਗੁਰਪ੍ਰੀਤ ਸਿੰਘ ਤੁੜ ਨੇ ਦੱਸਿਆ ਕਿ ਜਿ਼ਲ੍ਹੇ ਦੇ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੀਆਂ ਵੱਖੋ-ਵੱਖਰੀਆਂ ਨਸ਼ਾ-ਵਿਰੋਧੀ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ - ‘‘ਪਿੰਡ ਵਾਸੀਆਂ ਦੀ ਮਦਦ ਨਾਲ, ਅਸੀਂ ਨਸਿ਼ਆਂ ਦੀ ਲਤ ਦੇ ਸਿ਼ਕਾਰ ਪੀੜਤਾਂ ਦੀੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਅਸੀਂ ਉਨ੍ਹਾਂ ਦੇ ਜਿ਼ਲ੍ਹੇ ਦੇ ਮੁੜ-ਵਸੇਬਾ ਕੇਂਦਰਾਂ `ਚ ਭੇਜ ਰਹੇ ਹਾਂ, ਇਸ ਨਾਲ ਪੁਲਿਸ ਨੂੰ ਨਸਿ਼ਆਂ ਦੀ ਸਪਲਾਈ ਰੋਕਣ ਵਿੱਚ ਮਦਦ ਮਿਲੇਗੀ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:42 drug smugglers of Moga properties attached