ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ 42233 ਉਮੀਦਵਾਰਾਂ ਦੇ ਸਰਪੰਚੀ ਲਈ ਕਾਗਜ਼ ਸਹੀ ਪਾਏ ਗਏ

ਪੰਜਾਬ `ਚ 42233 ਉਮੀਦਵਾਰਾਂ ਦੇ ਸਰਪੰਚੀ ਲਈ ਕਾਗਜ਼ ਸਹੀ ਪਾਏ ਗਏ

--  ਪੰਚਾਂ ਲਈ 144662 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ


ਪੰਜਾਬ ਰਾਜ ਦੇ 13276 ਗ੍ਰਾਮ ਪੰਚਾਇਤਾਂ ਲਈ ਦਾਇਰ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਸਰਪੰਚੀ ਲਈ 42233 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ ਜਦ ਕਿ ਪੰਚਾਂ ਲਈ 144662 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। 


 ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਦੀਆਂ 13276 ਪੰਚਾਇਤਾਂ ਲਈ ਸਰਪੰਚੀ ਲਈ 49261 ਨਾਮਜ਼ਦਗੀਆਂ ਦਾਇਰ ਹੋਈਆਂ ਸਨ ਜਿ ਜਿਨ੍ਹਾਂ ਵਿੱਚੋਂ 3128 ਨਾਮਜ਼ਦਗੀਆਂ ਵੱਖ-ਵੱਖ ਤਰੁਟੀਆਂ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 42233 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। 


 ਬੁਲਾਰੇ ਨੇ ਦੱਸਿਆ ਕਿ ਪੰਚਾਂ ਦੇ ਲਈ 165453 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ ਜਿਨਾਂ ਵਿਚੋਂ 8296 ਵੱਖ-ਵੱਖ ਤਰੁਟੀਆਂ ਕਾਰਨ ਰੱਦ ਕਰ ਦਿੱਤੇ ਗਏ ਅਤੇ 144662 ਦੇ ਕਾਗਜ਼ ਦਰੁੱਸਤ ਪਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:42233 candidates nominations for Sarpanch found correct