ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਦੋ ਸਾਲਾਂ ਚ ਫੜਿਆ ਗਿਆ 43 ਕਿਲੋ ਸੋਨਾ

ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਦੋ ਸਾਲਾਂ ਚ ਫੜਿਆ ਗਿਆ 43 ਕਿਲੋ ਸੋਨਾ

ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਪਿਛਲੇ ਦੋ ਵਰ੍ਹਿਆਂ ਦੌਰਾਨ 13 ਕਰੋੜ ਰੁਪਏ ਮੁੱਲ ਦਾ 43 ਕਿਲੋਗ੍ਰਾਮ ਸੋਨਾ ਫੜਿਆ ਜਾ ਚੁੱਕਾ ਹੈ। ਇਸ ਵਿੱਚੋਂ 22 ਕਿਲੋਗ੍ਰਾਮ ਸੋਨਾ ਸਮੱਗਲਿੰਗ ਨੂੰ ਰੋਕਣ ਵਾਲੀ ਭਾਰਤ ਦੀ ਪ੍ਰਮੁੱਖ ਏਜੰਸੀ ‘ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ` ਵੱਲੋਂ ਅਤੇ 21 ਕਿਲੋਗ੍ਰਾਮ ਸੋਨਾ ਕਸਟਮਜ਼ ਅਧਿਕਾਰੀਆਂ ਵੱਲੋਂ ਫੜਿਆ ਗਿਆ ਹੈ। ਇਨ੍ਹਾਂ ਏਜੰਸੀਆਂ ਅਨੁਸਾਰ ਪਿਛਲੇ ਦੋ ਸਾਲਾਂ `ਚ ਕੁੱਲ 40 ਮਾਮਲੇ ਦਰਜ ਹੋ ਚੁੱਕੇ ਹਨ।


ਸੋਨੇ ਦੀ ਇੰਨੀ ਵੱਡੀ ਖੇਪ ਬਰਾਮਦ ਹੋਣ ਤੋਂ ਬਾਅਦ ਬਹੁਤੇ ਮੁਲਜ਼ਮ ਆਪਣੇ ਸੋਨੇ `ਤੇ ਦਾਅਵਾ ਪ੍ਰਗਟਾਉਣ ਜਾਂ ਉਸ ਨੂੰ ਵਾਪਸ ਲੈਣ ਲਈ ਨਹੀਂ ਆਉਂਦੇ। ਜਾਂਚ ਏਜੰਸੀਆਂ ਲਈ ਵੱਡੀ ਔਕੜ ਇਹ ਵੀ ਆਉਂਦੀ ਹੈ ਕਿ ਸੋਨੇ ਦੇ ਅਸਲ ਸਮੱਗਲਰਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। ਜਿਹੜੇ ਲੋਕਾਂ ਤੋਂ ਸੋਨਾ ਫੜਿਆ ਜਾਂਦਾ ਹੈ, ਉਨ੍ਹਾਂ ਨੂੰ ਇਹ ਸਮੱਗਲਰ ਸਿਰਫ਼ ਇੱਕ ਵਾਹਨ ਵਜੋਂ ਵਰਤ ਰਹੇ ਹੁੰਦੇ ਹਨ।


ਇਸ ਮਾਮਲੇ ਦਾ ਇੱਕ ਕਾਨੂੰਨੀ ਪੱਖ ਇਹ ਵੀ ਹੈ ਕਿ ਜੇ ਕਿਸੇ ਸਮੱਗਲਰ ਤੋਂ 1 ਕਰੋੜ ਰੁਪਏ ਤੋਂ ਉੱਪਰ ਦਾ ਸੋਨਾ ਫੜਿਆ ਜਾਵੇ, ਉਸ ਖਿ਼ਲਾਫ਼ ਤਦ ਹੀ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਜੇ ਸੋਨਾ ਇਸ ਤੋਂ ਘੱਟ ਕੀਮਤ ਦਾ ਹੁੰਦਾ ਹੈ, ਤਾਂ ਮੁਲਜ਼ਮ ਜਾਂ ਉਸ ਵਾਹਨ ਨੂੰ ਤੁਰੰਤ ਜ਼ਮਾਨਤ ਵੀ ਮਿਲ ਜਾਂਦੀ ਹੈ।


ਯਾਤਰੀਆਂ ਤੋਂ ਫੜੇ ਜਾਣ ਵਾਲੇ ਸੋਨੇ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਕਾਨੂੰਨੀ ਸੁਣਵਾਈ ਜ਼ੋਨਲ ਕਮਿਸ਼ਨਰ ਪੱਧਰ `ਤੇ ਹੁੰਦੀ ਹੈ, ਜੋ ਆਮ ਤੌਰ `ਤੇ ਅਜਿਹਾ ਮਾਲ ਜ਼ਬਤ ਹੋਣ ਦੇ ਦੋ ਜਾਂ ਤਿੰਨ ਮਹੀਨਿਆਂ ਤੋਂ ਬਾਅਦ ‘ਕਾਰਨ ਦੱਸੋ ਨੋਟਿਸ` ਜਾਰੀ ਕਰਨ ਨਾਲ ਸ਼ੁਰੂ ਹੁੰਦੀ ਹੈ। ਪਰ ਆਮ ਤੌਰ `ਤੇ ਬਹੁਤੇ ਮਾਮਲਿਆਂ `ਚ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਕੋਈ ਵੀ ਵਿਅਕਤੀ ਜ਼ਬਤ ਕੀਤਾ ਸੋਨਾ ਵਾਪਸ ਲੈਣ ਨਹੀਂ ਆਉਂਦਾ।


ਨਿਯਮਾਂ ਅਨੁਸਾਰ ਨਿਰਧਾਰਤ ਮਾਤਰਾ ਤੋਂ ਵੱਧ ਸੋਨੇ ਦੀ ਮਾਤਰਾ ਨਾਲ ਫੜੇ ਜਾਣ ਵਾਲੇ ਵਿਅਕਤੀ ਭਾਰੀ ਜੁਰਮਾਨੇ ਦੇ ਨਾਲ-ਨਾਲ 36% ਕਸਟਮਜ਼ ਡਿਊਟੀ ਅਦਾ ਕਰ ਕੇ ਆਪਣਾ ਸੋਨਾ ਵਾਪਸ ਲਿਜਾ ਸਕਦੇ ਹਨ। ਅਜਿਹੀ ਸਮੱਗਲਿੰਗ ਤੋਂ ਹੋਣ ਵਾਲਾ ਸਾਰਾ ਮੁਨਾਫ਼ਾ ਖ਼ਤਮ ਹੋ ਜਾਂਦਾ ਹੈ, ਇਸੇ ਲਈ ਕੋਈ ਅਜਿਹੇ ਜ਼ਬਤ ਕੀਤੇ ਸੋਨੇ ਨੂੰ ਵਾਪਸ ਲੈਣ ਹੀ ਨਹੀਂ ਆਉਂਦਾ।


ਇੱਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਸੋਨੇ ਦੇ ਸਮੱਗਲਰਾਂ `ਚ ਡਰ ਬਿਠਾਉਣ ਲਈ ਹੁਣ ਹੋਰ ਸੁਖ਼ਤੀਆਂ ਕੀਤੀਆਂ ਜਾ ਸਕਦੀਆ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:43 KG gold seized in two years at Chandigarh Airport