ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ 44 ਇੰਜੀਨੀਅਰ ਤਬਦੀਲ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ 44 ਇੰਜੀਨੀਅਰ ਤਬਦੀਲ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਲੁਧਿਆਣਾ, ਜਲੰਧਰ ਤੇ ਮੰਡੀ ਗੋਬਿੰਦਗੜ੍ਹ ਦੇ 70% ਸੀਨੀਅਰ ਸਟਾਫ਼ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਹ ਪਿਛਲੇ ਦਹਾਕੇ ਦੌਰਾਨ ਹੋਈਆਂ ਸਟਾਫ਼ ਦੀਆਂ ਸਭ ਤੋਂ ਵੱਡੀਆਂ ਰੱਦੋਬਦਲਾਂ `ਚੋਂ ਇੱਕ ਹੈ। ਬੋਰਡ ਦੇ 44 ਇੰਜੀਨੀਅਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।


ਬੋਰਡ ਦੇ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ ਹੁਰਾਂ ਦੱਸਿਆ ਕਿ ਵਾਤਾਵਰਣ ਮੰਤਰੀ ਦੀ ਪ੍ਰਵਾਨਗੀ ਨਾਲ ਸੱਤ ਸੀਨੀਅਰ ਵਾਤਾਵਰਣਕ ਇੰਜੀਨੀਅਰਾਂ, 20 ਵਾਤਾਵਰਣਕ ਇੰਜੀਨੀਅਰਾਂ ਤੇ 17 ਸਹਾਇਕ ਵਾਤਾਵਰਣਕ ਇੰਜੀਨੀਅਰਾਂ ਦਾ ਤਬਾਦਲਾ ਕੀਤਾ ਗਿਆ ਹੈ। ਅਜਿਹਾ ਨੌਜਵਾਨ ਪੀੜ੍ਹੀ ਨੂੰ ਫ਼ੀਲਡ ਦੀਆਂ ਡਿਊਟੀਆਂ ਲਈ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ।


ਉਨ੍ਹਾਂ ਦੱਸਿਆ,‘ਇਹ ਬਦਲੀਆਂ ਹੁਣ ਜ਼ਰੂਰੀ ਹੋ ਗਈਆਂ ਸਨ ਕਿਉਂਕਿ ਇੱਕ ਖ਼ਾਸ ਥਾਂ `ਤੇ ਅਧਿਕਾਰੀਆਂ ਦੇ ਇੰਨੇ ਲੰਮੇ ਕਿਆਮ ਨੂੰ ਖ਼ਤਮ ਕਰਨਾ ਸੀ। ਫਿਰ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਦੀ ਜਿ਼ੰਮੇਵਾਰੀ ਬੋਰਡ ਦੇ ਇਨ੍ਹਾਂ ਨੌਜਵਾਨ ਅਧਿਕਾਰੀਆਂ ਦੀ ਹੀ ਹੈ। ਅਸੀਂ ਅਧਿਕਾਰੀਆਂ ਦੀ ਦੂਜੀ ਤੇ ਤੀਜੀ ਕਤਾਰ ਵਿਕਸਤ ਕਰਨੀ ਚਾਹੁੰਦੇ ਹਾਂ।`


ਬਠਿੰਡਾ, ਪਟਿਆਲਾ-1, ਪਟਿਆਲਾ-2, ਲੁਧਿਆਣਾ-2, ਜਲੰਧਰ ਅਤੇ ਅੰਮ੍ਰਿਤਸਰ ਜ਼ੋਨ ਦੇ ਸੀਨੀਅਰ ਵਾਤਾਵਰਣਕ ਇੰਜੀਨੀਅਰਾਂ ਦਾ ਤਬਾਦਲਾ ਕੀਤਾ ਗਿਆ ਹੈ ਅਤੇ ਇੰਝ ਹੀ ਫ਼ਰੀਦਕੋਟ, ਬਠਿੰਡਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ-1, 2, 3, 4 ਅਤੇ ਹੁਸਿ਼ਆਰਪੁਰ ਦੇ 9 ਖੇਤਰੀ ਦਫ਼ਤਰਾਂ ਦੇ ਵਾਤਾਵਰਣਕ ਇੰਜੀਨੀਅਰ ਵੀ ਤਬਦੀਲ ਕਰ ਦਿੱਤੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:44 Engineers of PPCB transferred