ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

45 ਸਾਲਾ ਵਿਅਕਤੀ ਨੇ ਸੁਖਨਾ ਝੀਲ `ਚ ‘ਛਾਲ਼ ਮਾਰ ਕੇ ਕੀਤੀ ਖ਼ੁਦਕੁਸ਼ੀ`

45 ਸਾਲਾ ਵਿਅਕਤੀ ਨੇ ਸੁਖਨਾ ਝੀਲ `ਚ ‘ਛਾਲ਼ ਮਾਰ ਕੇ ਕੀਤੀ ਖ਼ੁਦਕੁਸ਼ੀ`

ਅੱਜ ਮੰਗਲਵਾਰ ਸ਼ਾਮੀਂ 45 ਸਾਲਾਂ ਦੇ ਇੱਕ ਵਿਅਕਤੀ ਨੇ ਕਥਿਤ ਤੌਰ `ਤੇ ਚੰਡੀਗੜ੍ਹ ਦੀ ਸੁਖਨਾ ਝੀਲ `ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸਾਲ 2018 ਦੌਰਾਨ ਸੁਖਨਾ ਝੀਲ `ਚ ਖ਼ੁਦਕੁਸ਼ੀ ਦੀ ਇਹ ਚੌਥੀ ਵਾਰਦਾਤ ਹੈ।


ਅੱਜ ਦੇ ਮ੍ਰਿਤਕ ਦੀ ਸ਼ਨਾਖ਼ਤ ਨਯਾ ਗਾਓਂ ਦੇ ਸਿ਼ਵ ਕੁਮਾਰ ਵਜੋਂ ਹੋਈ ਹੈ। ਉਸ ਨੇ ਸ਼ਾਮੀਂ ਪੌਣੇ ਚਾਰ ਵਜੇ ਝੀਲ `ਚ ਛਾਲ਼ ਮਾਰੀ। ਗੋਤਾਖੋਰਾਂ ਨੇ ਉਸ ਸਦੀ ਲਾਸ਼ ਨੂੰ ਬਾਹਰ ਕੱਢਿਆ।


ਪੁਲਿਸ ਮੁਤਾਬਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਪਿੱਛੇ ਕਿਸੇ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।


ਖ਼ੁਦਕੁਸ਼ੀ ਦੀ ਵਾਰਦਾਤਾਂ `ਚ ਵਾਧਾ ਹੋਣ ਤੋਂ ਬਾਅਦ ਪੁਲਿਸ ਨੇ ਰਾਤੀਂ 10 ਵਜੇ ਤੋਂ ਬਾਅਦ ਝੀਲ ਵੱਲ ਜਾਣ `ਤੇ ਪਹਿਲਾਂ ਹੀ ਪਾਬੰਦੀ ਲਾਈ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:45 year old man commits suicide in Chandigarh