ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਡਕੈਤਾਂ ਨੇ ਕੋਟ ਫਤੂਹੀ ਬੈਂਕ `ਚੋਂ 9.60 ਲੱਖ ਲੁੱਟੇ

5 ਡਕੈਤਾਂ ਨੇ ਕੋਟ ਫਤੂਹੀ ਬੈਂਕ `ਚੋਂ 9.60 ਲੱਖ ਲੁੱਟੇ

ਅੱਜ ਮਾਹਿਲਪੁਰ ਨੇੜੇ ਕੋਟ ਫਤੂਹੀ `ਚ ਪੰਜ ਡਕੈਤਾਂ ਨੇ ਬੰਦੂਕ ਦੀ ਨੋਕ `ਤੇ ਐਕਸਿਸ ਬੈਂਕ ਦੀ ਸ਼ਾਖ਼ਾ `ਚੋਂ 9 ਲੱਖ 60 ਹਜ਼ਾਰ ਰੁਪਏ ਲੁੱਟ ਲਏ।


ਬੈਂਕ ਮੈਨੇਜਰ ਭੁਵਨੇਸ਼ਵਰ ਭਾਰਗਵ ਨੇ ਦੱਸਿਆ ਪਹਿਲਾਂ ਇੱਕ ਗਿਰੋਹ ਮੈਂਬਰ ਬੈਂਕ `ਚ ਦਾਖ਼ਲ ਹੋਇਆ ਤੇ ਕਿਹਾ ਕਿ ਉਹ ਕੁਝ ਰਕਮ ਜਮ੍ਹਾ ਕਰਵਾਉਣੀ ਚਾਹੁੰਦਾ ਹੈ। ਫਿਰ ਉਹ ਫ਼ੋਨ ਕਰਨ ਦੇ ਬਹਾਨੇ ਬਾਹਰ ਚਲਾ ਗਿਆ ਤੇ ਆਪਣੇ ਸਾਥੀਆਂ ਨਾਲ ਪਰਤ ਆਇਆ। ਤਦ ਉਨ੍ਹਾਂ `ਚੋਂ ਇੱਕ ਜਣੇ ਨੇ ਕੈਸ਼ੀਅਰ `ਤੇ ਪਿਸਤੌਲ ਤਾਣ ਦਿੱਤੀ ਤੇ ਉਸ ਨੂੰ ਸਾਰਾ ਕੈਸ਼ ਹਵਾਲੇ ਕਰਨ ਲਈ ਕਿਹਾ।


ਲੁਟੇਰੇ ਜਾਂਦੇ ਸਮੇਂ ਤਿੰਨ ਬੈਂਕ ਮੁਲਾਜ਼ਮਾਂ ਦੇ ਮੋਬਾਇਲ ਫ਼ੋਨ ਵੀ ਨਾਲ ਲੈ ਗਏ। ਇਹ ਵਾਰਦਾਤ ਅੱਜ ਸੋਮਵਾਰ ਦੁਪਹਿਰ 1:10 ਵਜੇ ਦੀ ਹੈ। ਇਹ ਸਭ ਕੁਝ ਦੋ ਕੁ ਮਿੰਟਾਂ ਅੰਦਰ ਹੀ ਵਾਪਰ ਗਿਆ ਤੇ ਫਿਰ ਉਹ ਚਿੱਟੇ ਰੰਗ ਦੀ ਵੋਕਸਵੈਗਨ ਪੋਲੋ ਕਾਰ `ਚ ਬਹਿ ਕੇ ਫ਼ਰਾਰ ਹੋ ਗਏ।


ਇੱਕ ਕੈਸ਼ ਵੈਨ ਰਾਹੀਂ ਕੁਝ ਮਿੰਟ ਪਹਿਲਾਂ ਹੀ ਨਕਦੀ ਬੈਂਕ ਪੁੱਜੀ ਸੀ।


ਮਾਹਿਲਪੁਰ ਥਾਣੇ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਗਿਰੋਹ ਦੇ ਸਾਰੇ ਮੈਂਬਰ ਪੰਜਾਬੀ ਬੋਲ ਰਹੇ ਸਨ ਤੇ ਉਨ੍ਹਾਂ `ਚੋਂ ਇੱਕ ਜਣੇ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ। ਜਿਹੜੀ ਕਾਰ `ਤੇ ਉਹ ਫ਼ਰਾਰ ਹੋਏ ਹਨ, ਉਸ `ਤੇ ਦਿੱਲੀ ਦਾ ਨੰਬਰ ਸੀ। ਉਸ ਵੇਲੇ ਸੁਰੱਖਿਆ ਗਾਰਡ ਵੀ ਬੈਂਕ `ਚ ਤਾਇਨਾਤ ਸੀ ਪਰ ਉਸ ਕੋਲ ਕੋਈ ਹਥਿਆਰ ਨਹੀਂ ਸੀ। ਪੁਲਿਸ ਨੇ ਬੈਂਕ ਦੀ ਸੀਸੀਟੀਵੀ ਫ਼ੁਟੇਜ ਲੈ ਕੇ ਜਾਂਚ ਅਰੰਭ ਕਰ ਦਿੱਤੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 dacoits loot 9 lakh 60 thousand from Kot Fatuhi Bank